ਤਰਨ ਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਰਾਤ ਆਈ ਹਨ੍ਹੇਰ ਨੇ ਕਹਿਰ ਮਚਾ ਦਿੱਤਾ, ਜਿਥੇ ਪੰਜਾਬ ਸਰਕਾਰ ਵੱਲੋਂ ਪਿੰਡ ਵਿੱਚ ਲੱਗਿਆ ਆਰ.ਓ. ਸਿਸਟਮ ਹਵਾ ਵਿੱਚ ਸਾਰਾ ਢਹਿ-ਢੇਰੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਆਰ.ਓ. ’ਤੇ ਤੈਨਾਤ ਮੁਲਜ਼ਮ ਜਗਤਾਰ ਸਿੰਘ ਤੇ ਵਾਟਰ ਸਪਲਾਈ ਤੇ ਤੈਨਾਤ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਕਾਰਨ ਇਹ ਆਰ.ਓ. ਸਿਸਟਮ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ।
ਤੂਫਾਨ ਨੇ ਮਚਾਇਆ ਕਹਿਰ, ਜੜ੍ਹ ਤੋਂ ਪੱਟਿਆ ਆਰ.ਓ. ਸਿਸਟਮ ਇਹ ਵੀ ਪੜੋ: 20 ਤੋਂ 40 ਮਿੰਟ 'ਚ ਤੁਹਾਡੇ ਸਾਹਮਣੇ ਗਹਿਣੇ ਤਿਆਰ ਕਰ ਦਿੰਦੇ ਹਨ ਇਹ ਕਾਰੀਗਰ
ਉਨ੍ਹਾਂ ਕਿਹਾ ਕਿ ਇਸ ਆਰ.ਓ. ਸਿਸਟਮ ਦੀ ਸਾਰੀ ਮਸ਼ੀਨਰੀ ਟੁੱਟ ਚੁੱਕੀ ਹੈ ਅਤੇ ਨੇ ਹਨ੍ਹੇਰੀ ਕਾਰਨ ਦੂਰ-ਦੂਰ ਤੀਕ ਇਸ ਦੇ ਟੋਟੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸਬੰਧਤ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਡਾ. ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੰਚਾਇਤ ਵੱਲੋਂ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਕਿ ਇਸ ਆਰ.ਓ. ਸਿਸਟਮ ਨੂੰ ਦੁਬਾਰਾ ਤੋਂ ਚਾਲੂ ਕੀਤਾ ਜਾਵੇ ਤਾਂ ਜੋ ਪਿੰਡ ਵਿੱਚ ਲੋਕਾਂ ਨੂੰ ਮਿਲ ਰਹੇ ਸਾਫ ਪਾਣੀ ਤੋਂ ਕੋਈ ਦਿੱਕਤ ਨਾ ਆਵੇ।
ਇਹ ਵੀ ਪੜੋ: ਭਾਰੀ ਤੂਫਾਨ ਕਾਰਨ ਡਿੱਗੀ ਘਰ ਦੀ ਛੱਤ, 3 ਲੋਕ ਗੰਭੀਰ ਜ਼ਖਮੀ