ਤਰਨ ਤਾਰਨ :ਪੰਜਾਬ ਵਿੱਚ ਲਗਾਤਾਰ ਵੱਖ ਵੱਖ ਥਾਵਾਂ ਉੱਤੇ ਭਾਰੀ ਬਰਸਾਤ ਕਾਰਨ ਹੜ੍ਹ ਆਏ ਹਨ ਇਸ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਹੜ੍ਹ ਤੋਂ ਬਾਅਦ ਵੀ ਲਗਾਤਾਰ ਬਾਰਿਸ਼ ਦਾ ਮੌਸਮ ਬਣਿਆ ਹੋਇਆ ਹੈ ਅਤੇ ਨਾਲ ਹੀ ਬਰਸਾਤ ਕਾਰਨ ਨੁਕਸਾਨ ਵੀ ਹੋ ਰਹੇ ਹਨ। ਅਜਿਹਾ ਹੀ ਮਾਮਲਾ ਹੁਣ ਤਰਨ ਤਾਰਨ ਦੇ ਪਿੰਡ ਘਰਿਆਲਾਂ ਵਿਖੇ ਸਾਹਮਣੇ ਆਇਆ ਹੈ, ਜਿੱਥੇ ਬਾਰਿਸ਼ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਢਹਿ ਗਈ। ਕਮਰੇ ਹੇਠਾਂ ਸੁੱਤੇ ਪਏ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ।
ਬਰਸਾਤ ਨਾਲ ਡਿੱਗੀ ਘਰ ਦੀ ਛੱਤ, ਗਰੀਬ ਪਰਿਵਾਰ ਦਾ ਹੋਇਆ ਵੱਡਾ ਨੁਕਸਾਨ, ਮੁਸ਼ਕਿਲ ਨਾਲ ਬਚੀ ਜਾਨ
ਤਰਨ ਤਾਰਨ ਦੇ ਇਕ ਪਰਿਵਾਰ ਦੀ ਭਾਰੀ ਬਰਸਾਤ ਤੋਂ ਬਾਅਦ ਛੱਤ ਢਹਿ ਗਈ। ਪਰਿਵਾਰ ਦਾ ਇਸ ਵਿੱਚ ਭਾਰੀ ਨੁਕਸਾਨ ਹੋਇਆ ਹੈ। ਪੀੜਿਤ ਮਾਂ ਧੀ ਨੇ ਨੁਕਸਾਨ ਲਈ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਚਾਰ ਦੀਵਾਰੀ ਮੁੜ ਤੋਂ ਖੜ੍ਹੀ ਕੀਤੀ ਜਾ ਸਕੇ।
ਭੱਜ ਕੇ ਬਚਾਈ ਜਾਨ : ਉਥੇ ਹੀ ਇਸ ਦੌਰਾਨ ਪਰਿਵਾਰ ਦੀ ਕੁੜੀ ਦੇ ਸੱਟਾਂ ਵੱਜੀਆਂ ਅਤੇ ਲੜਕੀ ਜ਼ਖਮੀ ਹੋ ਗਈ। ਇਸ ਨੁਕਸਾਨ ਦੀ ਪੀੜਤ ਪਰਿਵਾਰ ਦੀ ਮੁਖੀ ਸੁੱਖ ਕੌਰ ਨੇ ਦੱਸਿਆ ਕੀ ਉਹ ਆਪਣੇ ਲੜਕੀ ਦੇ ਨਾਲ ਕਮਰੇ ਵਿੱਚ ਲੰਮੇ ਪਏ ਹੋਏ ਸੀ, ਤਾਂ ਅਚਾਨਕ ਕਮਰੇ ਦੀ ਛੱਤ ਤੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ। ਅਸੀਂ ਭੱਜ ਕੇ ਕਮਰੇ ਵਿਚੋਂ ਬਾਹਰ ਨਿਕਲਣ ਲੱਗੇ ਤਾਂ ਜੱਕ ਦਮ ਸਾਰਾ ਕਮਰਾ ਡਿੱਗ ਪਿਆ। ਇਸ ਦੌਰਾਨ ਉਸ ਦੀ ਲੜਕੀ ਸੋਨੂੰ ਉੱਤੇ ਬਾਲੇ ਉੱਤੇ ਗਾਡਰ ਡਿੱਗ ਗਏ ਜਿਸ ਤੋਂ ਬਾਅਦ ਅਸੀਂ ਰੌਲਾ ਪਾਇਆ, ਤਾਂ ਆਂਢ-ਗੁਆਂਢ ਦੇ ਲੋਕਾਂ ਇਕੱਠੇ ਹੋ ਗਏ ਅਤੇ ਮੇਰੀ ਲੜਕੀ ਨੂੰ ਉਨ੍ਹਾਂ ਨੇ ਮਲਬੇ ਥੱਲੇਓਂ ਬਾਹਰ ਕੱਢਿਆ।
- ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮਾਂ ਅਤੇ ਭੈਣ ਦਾ ਵੀਜ਼ਾ ਹੋਇਆ ਰੱਦ, ਅੰਤਿਮ ਸਸਕਾਰ ਲਈ ਜਾਣਾ ਚਾਹੁੰਦੀਆਂ ਸਨ ਬਰਤਾਨੀਆ
- ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਪੰਜਾਬ ਦੇ ਤਰੁਣ ਚੁੱਘ ਸਮੇਤ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ
- ਮੌਤ ਮਗਰੋਂ ਵੀ ਜਾਰੀ ਹੈ ਸਿੱਧੂ ਮੂਸੇਵਾਲਾ ਦੀ ਚੜ੍ਹਾਈ, ਰੈਪਰ ਬਰਨਾ ਬੁਆਏ ਨੇ ਨਵੇਂ ਗਾਣੇ ਦੀ ਵੀਡੀਓ 'ਚ ਲਿਖਿਆ, legend never die...
ਗਵਾਂਢੀਆਂ ਨੇ ਵੀ ਕੀਤੀ ਮਦਦ ਦੀ ਅਪੀਲ :ਅੱਗੇ ਪੀੜਤ ਔਰਤ ਸੁਖ ਨੇ ਕਿਹਾ ਕਿ ਉਨ੍ਹਾਂ ਕੋਲ ਇੱਕੋ ਹੀ ਕਮਰਾ ਸੀ ਅਤੇ ਉਨ੍ਹਾਂ ਨੂੰ ਸਾਰੀ ਰਾਤ ਹੁੰਦੀ ਰਹੀ ਭਾਰੀ ਬਾਰਿਸ਼ ਵਿੱਚ ਹੀ ਰਾਤ ਕੱਟਣੀ ਪਈ। ਪੀੜਤ ਔਰਤ ਨੇ ਦੱਸਿਆ ਕਿ ਉਹ ਕਾਫੀ ਗਰੀਬ ਹੈ। ਹੁਣ ਜਿੰਨਾ ਨੁਕਸਾਨ ਹੋਇਆ ਹੈ, ਇਸ ਦੀ ਭਰਪਾਈ ਕਰਨੀ ਸਾਡੇ ਲਈ ਔਖੀ ਹੈ। ਇਸ ਲਈ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਬਣਦੀ ਸਰਦੀ ਮਦਦ ਕੀਤੀ ਜਾਵੇ, ਤਾਂ ਜੋ ਮੁੜ ਤੋਂ ਚਾਰ ਦੀਵਾਰੀ ਖੜ੍ਹੀ ਕਰ ਸਕਣ। ਪੀੜਤ ਨੇ ਕਿਹਾ ਕਿ ਕਮਰੇ ਅੰਦਰ ਪਿਆ ਸਾਰਾ ਸਮਾਨ ਟੁੱਟ ਚੁੱਕਾ ਹੈ ਅਤੇ ਇੱਥੋਂ ਤੱਕ ਕਿ ਮੰਜਾ ਤੱਕ ਵੀ ਇਸ ਕਮਰੇ ਦੀ ਛੱਤ ਹੇਠਾਂ ਆਕੇ ਟੁੱਟ ਚੁੱਕੇ ਹਨ। ਉਥੇ ਹੀ ਪੀੜਤ ਔਰਤ ਦੇ ਗਵਾਂਢੀਆਂ ਨੇ ਵੀ ਸਰਕਾਰ ਅੱਗੇ ਮਦਦ ਦੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਗਰੀਬ ਪਰਿਵਾਰ ਆਪਣਾ ਕੰਮ ਚਲਾ ਸਕੇ ਗੁਜ਼ਾਰਾ ਕਰ ਸਕੇ। ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ। ਔਰਤ ਅਤੇ ਲੜਕੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ, ਤਾਂ ਜੋ ਉਸ ਦਾ ਕਮਰਾ ਫਿਰ ਤੋਂ ਬਣ ਸਕੇ ਅਤੇ ਉਹ ਆਪਣੇ ਬੱਚਿਆਂ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ।