ਪੰਜਾਬ

punjab

ETV Bharat / state

ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਪੈਟਰੋਲ ਪੰਪ ਤੋਂ ਲੁੱਟੀ ਨਕਦੀ

ਬੀਤੀ ਦੇਰ ਸ਼ਾਮ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪੈਟਰੋਲ ਪੰਪ ਤੋਂ ਪਿਸਤੌਲ ਦਿਖਾ ਕੇ 45 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ।...

ਤਸਵੀਰ
ਤਸਵੀਰ

By

Published : Dec 10, 2020, 2:06 PM IST

ਤਰਨਤਾਰਨ: ਇੱਥੋਂ ਦੇ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਦੇ ਪੈਟਰੋਲ ਪੰਪ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 45 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਨਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਰਹਾਲੀ ਰੋਡ ਪੱਟੀ ਨੇ ਦੱਸਿਆ ਕਿ ਉਹ ਹਰਪ੍ਰੀਤ ਕਿਸਾਨ ਸੇਵਾ ਕੇਂਦਰ ਪੰਪ ਬੈਂਕ ਦਾ ਮਾਲਕ ਹੈ ਤੇ ਮੇਰੇ ਪੰਪ ਉੱਪਰ ਦੋ ਕਰਿੰਦੇ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਸਤਨਾਮ ਸਿੰਘ ਵਾਸੀ ਦਿਆਲਪੁਰਾ ਅਤੇ ਰਾਮਦਾਸ ਉਰਫ ਗੋਲਡੀ ਵਾਸੀ ਤਲਵਾੜਾ ਹਿਮਾਚਲ ਦਾ ਰਹਿਣ ਵਾਲਾ ਹੈ।

ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਪੈਟਰੋਲ ਪੰਪ ਤੋਂ ਨਕਦੀ ਲੁੱਟੀ

ਉਹ ਹਰ ਰੋਜ਼ ਦੀ ਤਰ੍ਹਾਂ ਪੰਪ 'ਤੇ ਗਾਹਕਾਂ ਨੂੰ ਤੇਲ ਪਾ ਰਹੇ ਸਨ ਤਾਂ ਸ਼ਾਮ ਕਰੀਬ ਸਾਢੇ ਪੰਜ ਵਜੇ ਤਿੰਨ ਨੌਜਵਾਨ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਲੇਅਰ ਵਾਲੀ ਸਾਈਡ ਤੋਂ ਆਏ ਤੇ ਕਰਿੰਦੇ ਮਸ਼ੀਨ ਕੋਲ ਖੜੇ ਸੀ ਤਾਂ ਪਹਿਲਾਂ ਉਨ੍ਹਾਂ ਨੇ ਮੋਟਰਸਾਈਕਲ ਵਿੱਚ ਤੇਲ ਪਾਇਆ ਤਾਂ ਉਸ ਵਕਤ ਹੀ ਦੋ ਜਣਿਆਂ ਨੇ ਮੇਰੇ ਕਰਿੰਦਿਆਂ ਉੱਪਰ ਪਿਸਤੌਲ ਤਾਣ ਲਈ ਤੇ ਉਨ੍ਹਾਂ ਕੋਲੋ 45 ਹਜ਼ਾਰ ਰੁਪਏ ਲੁੱਟ ਲਏ ਤੇ ਫ਼ਰਾਰ ਹੋ ਗਏ।

ਮਨਜਿੰਦਰ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਦੀ ਸੂਚਨਾ ਪੁਲਸ ਥਾਣਾ ਭਿੱਖੀਵਿੰਡ ਵਿਖੇ ਹੈ। ਉਨ੍ਹਾਂ ਮੰਗ ਕੀਤੀ ਕਿ ਲੁਟੇਰਿਆਂ ਦੀ ਜਲਦ ਤੋਂ ਜਲਦ ਭਾਲ ਕਰ ਕੇ ਕਾਰਵਾਈ ਕੀਤੀ ਜਾਵੇ।

ਉੱਧਰ ਜਦੋਂ ਇਸ ਸਬੰਧੀ ਚੌਕੀ ਇੰਚਾਰਜ ਏਐਸਆਈ ਲਖਵਿੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਪਰਚਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details