ਤਰਨਤਾਰਨ: ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬਦੇ ਪਿੰਡ ਬਾਣੀਆ ਵਿਖੇ ਪਿੰਡ ਨਾਲ ਸੰਬੰਧਿਤ ਪੰਜਾਬ ਪੁਲਿਸ ਦੇ ਏਐਸਆਈ ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਦੇ ਨਾਲ ਜਿਸ ਬੇਟੇ ਨੂੰ ਮਿਲਣ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਏ ਸਨ। ਪਰ ਉੱਥੇ ਵਾਪਸ ਪਰਤਣ ਵੇਲ੍ਹੇ ਉਹ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਲੈ ਕੇ ਆਉਣਗੇ, ਇਹ ਸ਼ਾਇਦ ਇਨ੍ਹਾਂ ਮਾਂ-ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
2016 ਵਿੱਚ ਸਟੱਡੀ ਬੇਸ 'ਤੇ ਕੈਨੇਡਾ ਗਏ ਨਵਰੂਪ ਜੌਹਲ ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ। ਕੁਝ ਸਮੇਂ ਪਹਿਲਾਂ ਬੇਟੇ ਨਵਰੂਪ ਜੌਹਲ ਨੂੰ ਮਿਲਣ ਲਈ ਉਸ ਦੇ ਪਿਤਾ ਏਐਸਆਈ ਸਤਨਾਮ ਸਿੰਘ ਬਾਵਾ ਅਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ। ਪਰ, ਅਚਾਨਕ ਪੁਤਰ ਦੀ ਮੌਤ ਹੋ ਜਾਣ ਕਾਰਨ ਉਹ ਆਪਣੇ ਪੁੱਤਰ ਦੀ ਲਾਸ਼ ਕੈਨੇਡਾ ਤੋਂ ਆਪਣੇ ਘਰ ਲੈ ਕੇ ਵਾਪਸ ਲੈ ਕੇ ਪਰਤੇ। ਪਿਤਾ ਨੇ ਦੱਸਿਆ ਕਿ ਨਵਰੂਪ ਦੇ ਬੋਨਮੈਰੋ ਵਿੱਚ ਪ੍ਰੋਬਲਮ ਸੀ ਜਿਸਦੀ 14 ਸਤੰਬਰ ਨੂੰ ਟਰਾਂਸਪਲਾਂਟ ਹੋਈ, ਪਰ 29 ਸਤੰਬਰ ਨੂੰ ਇਨਫੈਕਸ਼ਨ ਕਾਰਨ ਪੁੱਤਰ ਸਦਾ ਲਈ ਛੱਡ ਗਿਆ।