ਪੰਜਾਬ

punjab

ETV Bharat / state

ਪੱਟੀ 'ਚ ਅਧਿਆਪਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਗੁਆਂਢੀ ਹੀ ਨਿਕਲਿਆ ਕਾਤਲ

5 ਅਕਤੂਬਰ ਨੂੰ ਤਰਨਤਾਰਨ ਦੇ ਪੱਟੀ ਵਿੱਚ ਸੇਵਾਮੁਕਤ ਅਧਿਆਪਕ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਉਸਦੇ ਗੁਆਂਢੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੱਟੀ 'ਚ ਅਧਿਆਪਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਗੁਆਂਢੀ ਹੀ ਨਿਕਲਿਆ ਕਾਤਲ
ਪੱਟੀ 'ਚ ਅਧਿਆਪਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਗੁਆਂਢੀ ਹੀ ਨਿਕਲਿਆ ਕਾਤਲ

By

Published : Oct 20, 2020, 10:26 PM IST

ਪੱਟੀ: ਸ਼ਹਿਰ ਦੇ ਵਾਰਡ ਨੰ.10 ਦੇ ਮੁਹੱਲਾ ਭੱਲਿਆਂ ਵਿੱਚ ਬੀਤੀ 5 ਅਕਤੂਬਰ ਦੀ ਰਾਤ ਨੂੰ ਅਣਪਛਾਤਿਆਂ ਵੱਲੋਂ ਸੇਵਾਮੁਕਤ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਤੀਸ਼ ਕੁਮਾਰ ਦਾ ਕਤਲ ਕਰ ਦਿੱਤਾ ਸੀ ਅਤੇ ਕਾਤਲ ਉਸਦੇ ਘਰ ਦੇ ਬਾਹਰ ਤਾਲਾ ਲਗਾ ਕੇ ਚਲੇ ਗਏ ਸਨ। ਕਤਲ ਦਾ ਪਤਾ 8 ਅਕਤੂਬਰ ਨੂੰ ਸਵੇਰੇ ਉਦੋਂ ਲੱਗਾ ਜਦੋਂ ਉਸਦਾ ਜਵਾਈ ਪ੍ਰਮੋਦ ਕੁਮਾਰ ਵਾਸੀ ਪੱਟੀ ਉਸਨੂੰ ਮਿਲਣ ਉਸਦੇ ਘਰ ਆਇਆ ਸੀ।

ਕਤਲ ਬਾਰੇ ਡੀ.ਐਸ.ਪੀ ਕੁਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ੱਕ ਦੇ ਆਧਾਰ 'ਤੇ ਕਈ ਲੋਕਾਂ ਕੋਲੋਂ ਪੁਛਗਿੱਛ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਲਈ ਉਨ੍ਹਾਂ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ ਗਈ। ਇਸ ਦੌਰਾਨ ਟੀਮ ਨੇ ਸ਼ੱਕ ਦੇ ਆਧਾਰ 'ਤੇ ਰਮਨ ਕੁਮਾਰ ਪੁੱਤਰ ਰਾਕੇਸ਼ ਭੱਲਾ ਵਾਸੀ ਵਾਰਡ ਨੰ. 10 ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਅਧਿਆਪਕ ਦਾ ਕਤਲ ਉਸ ਨੇ ਹੀ ਕੀਤਾ ਹੈ।

ਪੱਟੀ 'ਚ ਅਧਿਆਪਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਗੁਆਂਢੀ ਹੀ ਨਿਕਲਿਆ ਕਾਤਲ

ਕਥਿਤ ਦੋਸ਼ੀ ਨੇ ਦੱਸਿਆ ਕਿ ਉਹ 5 ਅਕਤੂਬਰ ਦੀ ਰਾਤ ਨੂੰ ਕਰੀਬ 11 ਵਜੇ ਗਲੀ ਵਿੱਚ ਮੇਜ਼ ਲਗਾ ਕੇ ਚੋਰੀ ਕਰਨ ਦੀ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ। ਪਰ ਉਸ ਵੇਲੇ ਸ਼ਤੀਸ਼ ਕੁਮਾਰ, ਜੋ ਕਿ ਘਰ ਵਿੱਚ ਇਕੱਲਾ ਸੀ, ਜਾਗ ਰਿਹਾ ਸੀ ਅਤੇ ਉਸ ਨਾਲ ਹੱਥੋਪਾਈ ਹੋ ਗਈ। ਇਸ ਦੌਰਾਨ ਉਸ ਦੇ ਹੱਥ ਵਿੱਚ ਪੇਚਕਸ ਸੀ, ਜਿਸ ਦੇ ਵਾਰ ਕਰਕੇ ਉਸ ਨੇ ਸਤੀਸ਼ ਕੁਮਾਰ ਨੂੰ ਕਤਲ ਕਰ ਦਿੱਤਾ। ਕਤਲ ਪਿੱਛੋਂ ਜਾਂਦੇ ਹੋਏ ਉਹ ਘਰ ਨੂੰ ਬਾਹਰੋਂ ਜਿੰਦਰਾ ਲਗਾ ਕੇ ਉਸ ਦੀਆਂ ਚਾਬੀਆਂ ਘਰ ਦੇ ਅੰਦਰ ਸੁੱਟ ਦਿੱਤੀਆਂ।

ਡੀਐਸਪੀ ਨੇ ਕਿਹਾ ਕਿ ਮੁਲਜ਼ਮ ਨੂੰ ਕੱਲ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ABOUT THE AUTHOR

...view details