ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਦੇ ਬਾਗੜੀ ਮੁਹੱਲੇ 'ਚ ਰਹਿਣ ਵਾਲੇ ਪੀੜਤ ਵਿਅਕਤੀ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਬਿਜਲੀ ਘਰ ਵਿਖੇ ਪ੍ਰਾਈਵੇਟ ਤੌਰ 'ਤੇ ਲਾਈਨਮੈਨ ਦੀ ਨੌਕਰੀ ਕਰਦਾ ਸੀ ਅਤੇ ਬੀਤੀ ਚਾਰ ਮਹੀਨੇ ਪਹਿਲਾਂ ਉਹ ਖੰਭੇ 'ਤੇ ਇੱਕ ਤਾਰ ਠੀਕ ਕਰਨ ਲਈ ਚੜ੍ਹਿਆ ਤਾਂ ਅਚਾਨਕ ਉਹ ਖੰਭੇ ਤੋਂ ਡਿੱਗ ਪਿਆ। ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਕਰੈਕ ਹੋ ਗਈ। ਬਿਜਲੀ ਮੁਲਾਜ਼ਮਾਂ ਵੱਲੋਂ ਅਤੇ ਭਿੱਖੀਵਿੰਡ ਚੋਂ ਉਗਰਾਹੀ ਕਰਕੇ ਉਸਦਾ ਇਲਾਜ ਤਾਂ ਕਰਵਾ ਦਿੱਤਾ।
ਪੀੜਤ ਵਿਅਕਤੀ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਨੂੰ ਬੈੱਡ ਰੈਸਟ ਦੱਸੀ ਉਹ ਕੁਝ ਦਿਨ ਸਹੀ ਰਿਹਾ ਤਾਂ ਇੱਕ ਦਿਨ ਉਸ ਦੇ ਪਰਿਵਾਰ ਨੇ ਉਸ ਨੂੰਹ ਪਾਸਾ ਮੋੜਨ ਲਈ ਕਿਹਾ ਤਾਂ ਜਦ ਉਸ ਨੇ ਪਾਸਾ ਮੋੜਿਆ ਤਾਂ ਦੇਖਿਆ ਕਿ ਉਸ ਦੀ ਪਿੱਠ ਅਤੇ ਲੱਕ ਚੂਕਣਾ ਬੁਰੀ ਤਰ੍ਹਾਂ ਨਾਲ ਗਲ ਚੁੱਕੇ ਸਨ। ਪੀੜਤ ਵਿਅਕਤੀ ਨੇ ਦੱਸਿਆ ਇਲਾਜ ਨਾ ਹੋਣ ਕਾਰਨ ਉਸ ਦਾ ਸਾਰਾ ਹੀ ਸਰੀਰ ਬੁਰੀ ਤਰ੍ਹਾਂ ਨਾਲ ਗਲਦਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਕਈ ਵਾਰ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਉਸ ਇਲਾਜ ਕਰਵਾਉਣ ਲਈ ਕਿਹਾ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ।
ਪੀੜਤ ਵਿਅਕਤੀ ਦੀ ਪਤਨੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੇ ਇਸ ਤਰ੍ਹਾਂ ਮੰਜੇ 'ਤੇ ਪੈ ਜਾਣ ਕਾਰਨ ਜਿੱਥੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਛੁੱਟ ਚੁੱਕੀ ਹੈ। ਉੱਥੇ ਹੀ ਘਰ 'ਚ ਦੋ ਵਕਤ ਦੀ ਰੋਟੀ ਤੋਂ ਵੀ ਉਹ ਆਤਰ ਹੋ ਬੈਠੇ ਹਨ।