ਤਰਨਤਾਰਨ:ਕਸਬਾ ਖਾਲੜਾ ਦੇ ਗੁਰਲਾਲ ਸਿੰਘ ਦੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਾਹੜ ਟੁੱਟ ਪਿਆ। ਜਦੋਂ ਅਚਾਨਕ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਗੰਭੀਰ ਬਿਮਾਰੀ ਨੇ ਘੇਰ ਲਿਆ। ਇਸ ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤੀ ਠੀਕ ਨਹੀਂ ਹੈ। ਪਰ ਫਿਰ ਵੀ ਇਨ੍ਹਾਂ ਨੂੰ ਆਪਣੇ ਪੁੱਤਰ ਦਾ ਇਲਾਜ਼ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆ। ਪੀੜਤ ਵਿਅਕਤੀ ਵਿਆਹਿਆ ਹੋਇਆ ਹੈ। ਜਿਸ ਦਾ ਇੱਕ ਚਾਰ ਸਾਲ ਦਾ ਪੁੱਤਰ ਹੈ।
ਪਰਿਵਾਰਿਕ ਮੈਂਬਰਾਂ ਮੁਤਾਬਿਕ ਗੁਰਲਾਲ ਸਿੰਘ ਨੂੰ ਅੱਜ ਤੋਂ ਦੋ ਮਹੀਨੇ ਇਸ ਭਿਆਨਕ ਬਿਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ ਸੀ। ਪਰਿਵਾਰ ਦਾ ਕਹਿਣਾ ਹੈ, ਕਿ ਅਸੀਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ਼ ਲਈ ਪੀੜਤ ਨੂੰ ਲੈਕੇ ਗਏ ਸਨ।
ਉੱਥੇ ਡਾਕਟਰਾਂ ਨੇ ਮਰੀਜ਼ ਨੂੰ 10 ਤੋਂ 12 ਦਿਨ ਰੱਖਣ ਤੋਂ ਬਾਅਦ ਸਾਨੂੰ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਭੇਜ ਦਿੱਤਾ। ਪੀ.ਜੀ.ਆਈ. ਦੇ ਡਾਕਟਰਾਂ ਨੇ ਇਲਾਜ਼ ਦੌਰਾਨ ਸਿਰ ਦਾ ਆਪ੍ਰੇਸ਼ਨ ਕਰਨ ਤੋਂ ਬਾਅਦ ਪੀੜਤ ਦੀ ਅੱਖ ਕੱਢ ਦਿੱਤੀ।