ਨਸ਼ੇ ਨਾਲ ਮੁੱਕ ਗਿਆ ਨੌਜਵਾਨ ਪੁੱਤ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ ਤਰਨਤਾਰਨ:ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਵਰਨਾਲਾ ਤੋਂ ਇੱਕ ਅਜਿਹਾ ਤਰਸਯੋਗ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਨਸ਼ਿਆਂ ਕਾਰਨ ਇਕ ਗਰੀਬ ਪਰਿਵਾਰ ਦੇ ਜਵਾਨ ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਬੇਹੱਦ ਤਰਸਯੋਗ ਬਣੇ ਹੋਏ ਹਨ। ਸਾਰਾ ਪਰਿਵਾਰ ਦੋ ਵੇਲੇ ਦੀ ਰੋਟੀ ਤੋਂ ਵੀ ਆਵਾਜਾਰ ਹੋਇਆ ਬੈਠਾ ਹੋਇਆ ਹੈ।
ਤਿੰਨ ਲੜਕੀਆਂ ਅਤੇ ਇੱਕ ਲੜਕਾ :ਇਸ ਗਰੀਬ ਪਰਿਵਾਰ ਦੇ ਘਰ ਦੀ ਮੁਖੀ ਸੁਮਿੱਤਰੋ ਕੌਰ ਨੇ ਦੱਸਿਆ ਕਿ ਉਸਦਾ ਜਵਾਨ ਪੁੱਤ ਦਿਹਾੜੀ ਕਰਕੇ ਘਰ ਆਇਆ ਅਤੇ ਘਰ ਆ ਕੇ ਨਸ਼ਾ ਜ਼ਿਆਦਾ ਕਰਕੇ ਸੌਂ ਗਿਆ ਅਤੇ ਸੁੱਤੇ ਪਏ ਦੀ ਹੀ ਨਸ਼ੇ ਕਾਰਨ ਮੌਤ ਹੋ ਗਈ ਸੀ। ਪੀੜਤ ਔਰਤ ਨੇ ਦੱਸਿਆ ਕਿ ਉਹ ਬਜ਼ੁਰਗ ਹੈ ਅਤੇ ਉਸਦਾ ਪੁੱਤ ਹੀ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ ਜੋ ਉਹਨਾਂ ਵਾਸਤੇ ਰੋਟੀ-ਪਾਣੀ ਦਾ ਇੰਤਜਾਮ ਕਰਦਾ ਸੀ ਪਰ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਬੈਠੇ ਹਨ। ਪੀੜਤ ਔਰਤ ਨੇ ਦੱਸਿਆ ਕਿ ਉਸਦੇ ਜਵਾਨ ਪੁੱਤ ਦੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ ਜੋ ਅਜੇ ਛੋਟੇ-ਛੋਟੇ ਹਨ।
ਬਿਜਲੀ ਪਾਣੀ ਦਾ ਵੀ ਪ੍ਰਬੰਧ ਨਹੀਂ :ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਾਲਣ ਪੋਸ਼ਣ ਕਰਨ ਲਈ ਉਹ ਲੋਕਾਂ ਦੇ ਘਰਾਂ ਵਿਚ ਕੰਮ ਤਾਂ ਕਰਦੀ ਹੈ ਪਰ ਫੇਰ ਵੀ ਉਹ ਦੋ ਵਕਤ ਦੀ ਰੋਟੀ ਨਹੀਂ ਕਮਾ ਪਾ ਰਹੇ ਹਨ। ਉਸਨੇ ਦੱਸਿਆ ਕਿ ਉਸਦੀ ਨੂੰਹ ਵੀ ਰਾਤ ਦਿਨ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਪੈਸੇ ਲਿਆਉਂਦੀ ਹੈ ਤਾਂ ਜੋ ਘਰ ਦਾ ਗੁਜਾਰਾ ਤੁਰ ਸਕੇ। ਪਰ ਉਸ ਨਾਲ ਵੀ ਕੁਝ ਨਹੀਂ ਬਣਦਾ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸਦੇ ਘਰ ਵਿੱਚ ਨਾ ਬਿਜਲੀ ਹੈ ਅਤੇ ਨਾ ਹੀ ਪਾਣੀ ਕਿਉਂਕਿ ਬਿਜਲੀ ਵਾਲਾ ਮੀਟਰ ਬਿਜਲੀ ਵਾਲੇ ਇਸ ਕਰਕੇ ਲਾਹਕੇ ਲੈ ਗਏ ਹਨ ਕਿ ਉਸਦਾ ਬਿੱਲ ਬਹੁਤ ਜ਼ਿਆਦਾ ਜੁੜ ਗਿਆ ਸੀ।
ਇਹ ਵੀ ਪੜ੍ਹੋ :ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਨੌਜਵਾਨਾਂ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਮੁਲਾਕਾਤ ਕਰਵਾਏਗੀ ਐਸਜੀਪੀਸੀ
ਪੀੜਤ ਔਰਤ ਨੇ ਦੱਸਿਆ ਕਿ ਉਹ ਹੁਣ ਬਿਜਲੀ ਤੋਂ ਬਗੈਰ ਰਾਤ ਨੂੰ ਪੱਖੀ ਆਸਰੇ ਛੋਟੇ-ਛੋਟੇ ਬੱਚਿਆਂ ਨਾਲ ਗੁਜ਼ਾਰਾ ਕਰ ਰਹੇ ਹਨ। ਸਾਰੇ ਪਰਿਵਾਰ ਨੇ ਸਮਾਜਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ, ਜਿਸ ਨਾਲ ਉਹ ਆਪਣੇ ਘਰ ਦੋ ਵਕਤ ਦੀ ਰੋਟੀ ਪੂਰੀ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ ਮਦਦ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਮੋਬਾਇਲ ਨੰਬਰ 9872537486 ਉੱਤੇ ਸੰਪਰਕ ਕਰ ਸਕਦਾ ਹੈ।