ਪੰਜਾਬ

punjab

ETV Bharat / state

ਪੱਗ ਨਾਲ ਸਾਥੀ ਦੀ ਜਾਨ ਬਚਾਉਣ ਵਾਲੇ ਕਮਾਂਡਰ ਪੁੱਤ ’ਤੇ ਮਾਪਿਆਂ ਨੂੰ ਮਾਣ - ਨਕਸਲੀ ਹਮਲੇ

ਬਲਰਾਜ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਫੋਨ ’ਤੇ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਢਿੱਡ ’ਚ ਗੋਲੀ ਵੱਜ ਨਿਕਲ ਗਈ ਹੈ ਤਾਂ ਇੱਕ ਵਾਰ ਤਾਂ ਉਹਨਾਂ ਦੇ ਸਾਹ ਸੁੱਕ ਗਏ ਸਨ, ਪਰ ਬਾਅਦ ’ਚ ਜਦੋਂ ਪਤਾ ਲੱਗਾ ਕਿ ਉਹ ਠੀਕ ਹਨ ਤਾਂ ਉਹਨਾਂ ਨੂੰ ਸੁਖ ਦਾ ਸਾਹ ਆਇਆ।

ਪੱਗ ਨਾਲ ਸਾਥੀ ਦੀ ਜਾਨ ਬਚਾਉਣ ਵਾਲੇ ਬਲਰਾਜ ਸਿੰਘ ’ਤੇ ਪਰਿਵਾਰ ਨੂੰ ਮਾਣ
ਪੱਗ ਨਾਲ ਸਾਥੀ ਦੀ ਜਾਨ ਬਚਾਉਣ ਵਾਲੇ ਬਲਰਾਜ ਸਿੰਘ ’ਤੇ ਪਰਿਵਾਰ ਨੂੰ ਮਾਣ

By

Published : Apr 9, 2021, 5:49 PM IST

ਤਰਨ ਤਾਰਨ: ਛੱਤੀਸਗੜ੍ਹ ਹੋਏ ਨਕਸਲੀ ਹਮਲੇ ਦੌਰਾਨ ਜਖਮੀ ਹੋਣ ਦੇ ਬਾਵਜੂਦ ਸਾਥੀ ਦੀ ਜਾਣ ਬਚਾਉਣ ਵਾਲੇ ਬਲਰਾਜ ਸਿੰਘ ਦੇ ਹਰ ਪਾਸੇ ਚਰਚੇ ਹੋ ਰਹੇ ਹਨ। ਕੋਬਰਾ ਕਮਾਂਡੋ ਬਲਰਾਜ ਸਿੰਘ ਤਰਨ ਤਾਰਨ ਦੇ ਪਿੰਡ ਕਲੇਰ ਦਾ ਰਹਿਣ ਵਾਲਾ ਹੈ। ਬਲਰਾਜ ਸਿੰਘ ਦੀ ਇਸ ਬਹਾਦਰੀ ਨੂੰ ਦੇਖ ਉਸ ਦਾ ਪਰਿਵਾਰ ਤੇ ਪਿੰਡ ਉਸ ਤੇ ਮਾਣ ਮਹਿਸੂਸ ਕਰ ਰਹੇ ਹਨ। ਬਲਰਾਜ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਫੋਨ ’ਤੇ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਢਿੱਡ ’ਚ ਗੋਲੀ ਵੱਜ ਨਿਕਲ ਗਈ ਹੈ ਤਾਂ ਇੱਕ ਵਾਰ ਤਾਂ ਉਹਨਾਂ ਦੇ ਸਾਹ ਸੁੱਕ ਗਏ ਸਨ, ਪਰ ਬਾਅਦ ’ਚ ਜਦੋਂ ਪਤਾ ਲੱਗਾ ਕਿ ਉਹ ਠੀਕ ਹਨ ਤਾਂ ਉਹਨਾਂ ਨੂੰ ਸੁਖ ਦਾ ਸਾਹ ਆਇਆ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਾਥੀ ਦੀ ਜਾਨ ਬਚਾਈ ਹੈ ਤਾਂ ਉਹਨਾਂ ਨੂੰ ਆਪਣੇ ਪਤੀ ਦੀ ਬਹਾਦਰੀ ’ਤੇ ਮਾਣ ਮਹਿਸੂਸ ਹੋਇਆ।

ਪੱਗ ਨਾਲ ਸਾਥੀ ਦੀ ਜਾਨ ਬਚਾਉਣ ਵਾਲੇ ਬਲਰਾਜ ਸਿੰਘ ’ਤੇ ਪਰਿਵਾਰ ਨੂੰ ਮਾਣ

ਇਹ ਵੀ ਪੜੋ: ਆੜ੍ਹਤੀਆਂ ਤੇ ਸਰਕਾਰ ’ਚ ਨਹੀਂ ਬਣੀ ਸਹਿਮਤੀ, ਕਿਵੇਂ ਹੋਵੇਗੀ ਕਣਕ ਦੀ ਖ਼ਰੀਦ ?

ਉਥੇ ਹੀ ਬਲਰਾਜ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਉਸ ਦੇ ਪੁੱਤ ’ਤੇ ਮਾਣ ਹੈ ਤੇ ਉਹ ਉਸ ਦੀ ਬਹਾਦਰੀ ਨੂੰ ਸਲਾਮ ਕਰਦੇ ਹਨ। ਬਲਰਾਜ ਸਿੰਘ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

ਇਹ ਵੀ ਪੜੋ: ਕੇਂਦਰ ਨੂੰ ਲਲਕਾਰਾ ਮਾਰ ਦਿੱਲੀ ਲਈ ਰਵਾਨਾ ਹੋਇਆ ਲੱਖਾ ਸਿਧਾਣਾ

ABOUT THE AUTHOR

...view details