ਤਰਨ ਤਾਰਨ: ਡਿਊਟੀ ਦੌਰਾਨ ਫੌਜੀ ਸਵਰਾਜ ਸਿੰਘ ਦੀ ਮੌਤ ਹੋ ਗਈ ਹੈ। ਜਵਾਨ ਫੌਜੀ ਜ਼ਿਲ੍ਹਾ ਤਰਨ ਤਾਰਨ (Tarn Taran) ਦੇ ਪਿੰਡ ਗੁਲਾਲੀਪੁਰ ਦੇ ਵਸਨੀਕ ਸੀ।
ਜਾਣਕਾਰੀ ਅਨੁਸਾਰ ਸਵਰਾਜ ਸਿੰਘ ਦੀ ਮੌਤ ਫੌਜ ਵਿਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਖ਼ਬਰ ਨਾਲ ਸਾਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਦੱਸਣਯੋਗ ਹੈ ਕਿ ਸਵਰਾਜ ਸਿੰਘ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਸਦੇ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਮਾੜੀ ਹੈ। ਉਹ 2010 ਭਾਰਤੀ ਫ਼ੌਜ ਥ੍ਰੀ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ।
ਡਿਊਟੀ ਦੌਰਾਨ ਜਵਾਨ ਫੌਜੀ ਦੀ ਹੋਈ ਮੌਤ, ਇਲਾਕੇ ਵਿੱਚ ਸੋਗ ਦਾ ਮਾਹੌਲ ਇਸ ਸਮੇਂ ਉਹ ਬਠਿੰਡਾ (Bathinda) ਵਿਖੇ ਡਿਊਟੀ ਤੇ ਤਾਇਨਾਤ ਸੀ, ਜਿੱਥੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਵਰਾਜ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ, ਪਤਨੀ ਤੇ ਛੇ ਮਹੀਨੇ ਦੀ ਬੱਚੀ ਛੱਡ ਗਿਆ।
ਸਵਰਾਜ ਸਿੰਘ ਦਾ ਪੋਸਟਮਾਰਟਮ ਕਰਵਾਉਣ ਪਿੱਛੋਂ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਗੁਲਾਲੀਪੁਰ ਵਿਖੇ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਦਿਆਲ ਸਿੰਘ, ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ ਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਵਰਾਜ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਪਰਿਵਾਰ ਨੂੰ ਸਾਰੀਆਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।
ਇਹ ਵੀ ਪੜ੍ਹੋ:ਸ਼ਹੀਦ ਜਵਾਨਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ, ਪਰਿਵਾਰ ਸਮੇਤ ਇਲਾਕੇ 'ਚ ਸੋਗ