ਤਰਨਤਾਰਨ: ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਕਿਸਾਨ ਮਜ਼ਦੂਰ ਸਘਰੰਸ ਕਮੇਟੀ ਯੂਨੀਅਨ ਵੱਲੋ ਆਪਣੀਆ ਹੱਕੀ ਮੰਗਾਂ ਨੁੰ ਲੈ ਕੇ ਪਿਛਲੇ 12 ਦਿਨਾਂ ਤੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਗਿਆ ਹੈ। ਬੀਤੀ ਰਾਤ ਧਰਨੇ ਵਿੱਚ ਬੈਠੇ ਮਜ਼ਦੂਰ ਬਲਵਿੰਦਰ ਸਿੰਘ ਵਾਸੀ ਗਿਲ ਵੜੈਚ ਦੀ ਅਚਾਨਕ ਸਿਹਤ ਢਿੱਲੀ ਹੋ ਗਈ। ਕਿਸਾਨ ਆਗੂਆਂ ਮੁਤਾਬਕ ਐਂਬੂਲੈਂਸ ਸਮੇਂ ਸਿਰ ਨਾ ਪੁੱਜਣ 'ਤੇ ਬਿਮਾਰ ਮਜ਼ਦੂਰ ਨੂੰ ਫਿਰ ਥਾਣਾ ਸਦਰ ਪੁਲਿਸ ਦੀ ਸਰਕਾਰੀ ਗੱਡੀ ਵਿੱਚ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਲੈ ਜਾ ਰਹੇ ਸੀ ਕਿ ਉਸ ਦਾ ਰਸਤੇ ਵਿੱਚ ਹੀ ਦੇਹਾਂਤ ਹੋ ਗਿਆ।
"ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਮੌਤ": ਸੂਬਾ ਪ੍ਰੈੱਸ ਸਕੱਤਰ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਯੂਨੀਅਨ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ 12 ਦਿਨਾਂ ਤੋਂ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਯੂਨੀਅਨ ਤਰਨਤਾਰਨ ਵੱਲੋਂ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਤਰਨਤਾਰਨ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਧਰਨਾ ਲਗਾ ਕੇ ਬੈਠੇ ਹਨ। ਬੀਤੀ ਰਾਤ ਨੁੰ ਸਾਡੀ ਜਥੇਬੰਦੀ ਦਾ ਵਰਕਰ ਬਲਵਿੰਦਰ ਸਿੰਘ ਵਾਸੀ ਗਿਲ ਵੜੈਚ ਨੁੰ ਆਚਨਕ ਸਿਹਤ ਢਿੱਲੀ ਹੋ ਗਈ। ਇਸ ਕਾਰਨ ਸਿਹਤ ਵਿਭਾਗ ਦੀ ਐਬੂਲੈਂਸ ਗਡੀ ਨੂੰ ਵਾਰ ਵਾਰ ਫੋਨ ਕਰਨ 'ਤੇ ਸਮੇ ਸਿਰ ਨਾ ਪੁੱਜਣ ਉੱਤੇ ਥਾਣਾ ਸਦਰ ਪੁਲਿਸ ਤਰਨਤਾਰਨ ਦੀ ਸਰਕਾਰੀ ਗੱਡੀ ਰਾਹੀ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਲੈ ਕੇ ਗਏ। ਪਰ, ਰਸਤੇ ਵਿੱਚ ਲੈ ਜਾਂਦੇ ਸਮੇਂ ਰਸਤਾ ਵਿੱਚ ਦੇਹਾਂਤ ਹੋ ਗਏ।