ਤਰਨ ਤਾਰਨ: ਜ਼ਿਲ੍ਹਾ ਅਧੀਨ ਆਉਂਦੇ ਪਿੰਡ ਚੂਸਲੇਵਾੜ ਦੀ ਬਲਵਿੰਦਰ ਕੌਰ ਪਿਛਲੇ ਗਿਆਰਾਂ ਸਾਲਾਂ ਤੋਂ ਨਾਮੁਰਾਦ ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਹੈ। ਇਸ ਸਬੰਧੀ ਪੀੜਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਨੂੰ ਪਿਛਲੇ 11 ਸਾਲ ਤੋਂ ਇੱਕ ਜਖ਼ਮੀ ਹੋਇਆ ਸੀ, ਜੋ ਕਿ ਇਲਾਜ ਕਰਵਾਉਣ ਦੇ ਬਾਵਜੂਦ ਵੀ ਹੁਣ ਵੱਡਾ ਜ਼ਖ਼ਮ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਘਰ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਹੈ ਅਤੇ ਮੇਰਾ ਪਤੀ ਮਿਹਨਤ ਮਜ਼ਦੂਰੀ ਕਰਦਾ ਹੈ, ਜਿਸ ਦੀ ਕਿ 250 ਰੁਪਏ ਦਿਹਾੜੀ ਹੈ ਜੋ ਕਿ ਮੇਰੀ ਰੋਜ਼ਾਨਾ ਦੀ ਦਵਾਈ ਤੇ ਖਰਚ ਹੋ ਜਾਂਦੀ ਹੈ।
11 ਸਾਲਾਂ ਤੋਂ ਕੈਂਸਰ ਪੀੜਤਾ ਨੇ ਇਲਾਜ਼ ਲਈ ਲਗਾਈ ਗੁਹਾਰ ਉਨ੍ਹਾਂ ਦੱਸਿਆ ਕਿ ਰੋਂਦੀ ਹੋਈ ਦੱਸਿਆ ਕਿ ਜੇ ਮੇਰਾ ਇਲਾਜ ਹੁਣ ਨਾ ਹੋਇਆ ਤਾਂ ਮੈਂ ਮੌਤ ਦੇ ਮੂੰਹ ਵਿੱਚ ਚਲੇ ਜਾਵਾਂਗੀ, ਜੋ ਮੈਨੂੰ ਸਾਫ਼ ਸਾਫ਼ ਨਜ਼ਰ ਆਉਂਦਾ ਹੈ। ਕਿਉਂਕਿ ਕੈਂਸਰ ਇੱਕ ਭਿਆਨਕ ਬਿਮਾਰੀ ਹੈ ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਬੰਦੇ ਦੀ ਜ਼ਿੰਦਗੀ ਚਲੀ ਜਾਂਦੀ ਹੈ ਪਰ ਮੈਂ ਇਸ ਦੁਨੀਆਂ ਨੂੰ ਦੇਖਣਾ ਚਾਹੁੰਦੀ ਹਾਂ ਅਤੇ ਜੀਣਾ ਚਾਹੁੰਦੀ ਹਾਂ।
ਇਹ ਵੀ ਪੜ੍ਹੋ: ਜਲਦ ਮਿਲੇਗੀ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ: ਹਰੀਸ਼ ਰਾਵਤ
ਉਨ੍ਹਾਂ ਕਿਹਾ ਕਿ ਪੈਸੇ ਦੀ ਘਾਟ ਹੋਣ ਕਾਰਨ ਮੇਰਾ ਇਲਾਜ ਨਹੀਂ ਹੋ ਰਿਹਾ ਸੋ ਮੈਂ ਸਮੂਹ ਸਮਾਜ ਸੇਵੀ ਐਨਆਰਆਈ ਵੀਰਾਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਿਆਂ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਮੇਰਾ ਇਲਾਜ ਕਰਵਾਇਆ ਜਾਵੇ।