ਤਰਨਤਾਰਨ :ਤਰਨਤਾਰਨ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਣ ਹੋ ਗਿਆ ਜਦੋਂ ਕੱਚੇ ਮੁਲਾਜ਼ਮਾਂ ਵੱਲੋਂ ਮੰਗਾਂ ਮਨਵਾਉਣ ਲਈ ਨਗਰ ਕੌਂਸਲ ਪ੍ਰਸ਼ਾਸਨ ਖਿਲਾਫ ਧਰਨਾ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਕੱਚੇ ਮੁਲਾਜ਼ਮਾਂ ਦੁਆਰਾ ਨਗਰ ਕੌਂਸਲ ਦੇ ਅੰਦਰ ਸਮਾਗ਼ਮ ਦੀਆਂ ਤਿਆਰੀਆਂ ਦੇ ਰੰਗ ਵਿੱਚ ਭੰਗ ਪਾਉਣ ਲਈ ਮੌਕੇ 'ਤੇ ਹੀ ਪੁਲਿਸ ਪਹੁੰਚ ਗਈ ਅਤੇ ਪੁਲਿਸ ਨੇ ਆ ਕੇ ਸਮਾਗਮ ਰੁਕਵਾ ਦਿੱਤਾ, ਜਿਸ ਕਾਰਨ ਇਕੱਠੇ ਹੋਏ ਮੁਲਾਜ਼ਮਾਂ ਵਿੱਚ ਗੁੱਸਾ ਦੇਖਣ ਨੂੰ ਮਿਲਿਆ। ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਕਦੋਂ ਦੇ ਇੰਟਰਵਿਊ ਦੇ ਚੁਕੇ ਹਾਂ ਪਰ ਸਾਨੂ ਅਜੇ ਤੱਕ ਪੱਕੀ ਨੌਕਰੀ ਨਹੀਂ ਮਿਲੀ। ਇਹ ਲੋਕ ਸਾਡੇ ਨਾਲ ਧੱਕਾ ਕਰ ਰਹੇ ਹਨ। ਅਸੀਂ ਮੁਲਾਜ਼ਮ ਹਾਂ ਜਿਥੇ ਕੰਮ ਕਰਦੇ ਹਾਂ ਜਿੰਨਾਂ ਦਾ ਕੂੜਾ ਚੁੱਕਦੇ ਹਾਂ ਕੀ ਸਾਨੂ ਉੱਥੇ ਆਪਣੀ ਗੱਲ ਰੱਖਣ ਦਾ ਅਧਿਕਾਰ ਨਹੀਂ ?
ਸਫਾਈ ਸੇਵਕਾਂ ਨੇ ਬਣਦੇ ਹੱਕ ਲਈ ਆਵਾਜ਼ ਚੁੱਕਣ ਲਈ ਕੀਤਾ ਸੀ ਇਕੱਠ : ਗੱਲਬਾਤ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਾਜਨ ਨੇ ਕਿਹਾ ਕਿ ਅੱਜ ਸਾਡੀਆਂ ਮੰਗਾਂ ਨੂੰ ਲੈ ਕੇ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿੱਚ ਸਾਡੇ ਪੰਜਾਬ ਪ੍ਰਧਾਨ ਨੇ ਆਉਣਾ ਸੀ ਪਰ ਮੌਕੇ 'ਤੇ ਇਥੋਂ ਦੇ ਸੈਂਟਰੀ ਅਫ਼ਸਰ ਨੇ ਪੁਲਿਸ ਨੂੰ ਭੇਜ ਕੇ ਸਾਡਾ ਪ੍ਰੋਗਰਾਮ ਰੁੱਕਵਾ ਦਿੱਤਾ ਹੈ ਅਤੇ ਸਾਡਾ ਲੱਗਾ ਟੈਂਟ ਵੀ ਪੁਟਵਾ ਦਿੱਤਾ ਹੈ। ਉਹਨਾਂ ਕਿਹਾ ਕਿ ਸਾਡੇ ਪੰਜਾਬ ਪ੍ਰਧਾਨ ਜੋ ਵੀ ਨਿਰਦੇਸ਼ ਦੇਣਗੇ, ਪ੍ਰੋਗਰਾਮ ਉਸੇ ਤਰ੍ਹਾਂ ਹੀ ਹੋਵੇਗਾ। ਕਿਓਂਕਿ ਅਸੀਂ ਬਹੁਤ ਸਮੇਂ ਦੇ ਉਡੀਕ ਕਰ ਰਹੇ ਸੀ ਕਿ ਸਾਡੇ ਮਸਲੇ ਦਾ ਹਲ ਹੋਵੇਗਾ, ਪਰ ਨਹੀਂ ਹੋਇਆ।