ਪੰਜਾਬ

punjab

ETV Bharat / state

550ਵਾਂ ਪ੍ਰਕਾਸ਼ ਪੁਰਬ: ਕਾਠਮੰਡੂ ਤੋਂ ਸਜਾਇਆ ਗਿਆ ਨਗਰ ਕੀਰਤਨ ਸੁਲਤਾਨਪੁਰ ਲੋਧੀ ਲਈ ਰਵਾਨਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨੇਪਾਲ ਕਾਠਮੰਡੂ ਤੋਂ ਸ਼ੁਰੂ ਹੋਇਆ ਕੌਂਮਾਤਰੀ ਨਗਰ ਕੀਰਤਨ ਤਰਨ ਤਾਰਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਰਾਤ ਵਿਸ਼ਰਾਮ ਕਰਨ ਤੋਂ ਬਾਅਦ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ।

ਕੌਮਾਤਰੀ ਨਗਰ ਕੀਰਤਨ

By

Published : Oct 17, 2019, 7:29 AM IST

ਤਰਨਤਾਰਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨੇਪਾਲ ਕਾਠਮੰਡੂ ਤੋਂ ਸ਼ੁਰੂ ਹੋਇਆ ਕੌਮਾਤਰੀ ਨਗਰ ਕੀਰਤਨ ਤਰਨ ਤਾਰਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਰਾਤਰੀ ਵਿਸ਼ਰਾਮ ਕਰਨ ਤੋਂ ਬਾਅਦ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ।

ਇਹ ਨਗਰ ਕੀਰਤਨ ਖਡੂਰ ਸਾਹਿਬ ,ਗੋਇੰਦਵਾਲ ,ਕਪੂਰਥਲਾ ਹੁੰਦਾ ਹੋਇਆ ਬੁਲੰਦਪੁਰ ਸਾਹਿਬ ਵਿਖ਼ੇ ਜਾ ਕੇ ਰਾਤਰੀ ਵਿਸ਼ਰਾਮ ਕਰ ਵੀਰਵਾਰ ਨੂੰ ਗੁਰਦਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੁਹੰਚੇਗਾ।

ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਕੈਲਫੋਰਨੀਆ ਦੇ ਮੁੱਖ ਸੇਵਾ ਦਾਰ ਭਾਈ ਅਮਰਬੀਰ ਸਿੰਘ ਦੱਸਿਆ ਕੀ ਇਹ ਨਗਰ ਗੁਰਦਆਰਾ ਦਰਬਾਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨੇਪਾਲ ਤੋਂ ਸੁਲਤਾਨਪੁਰ ਲੋਧੀ ਤੱਕ ਸਜਾਇਆ ਗਿਆ ਜੋ ਕੀ ਵੱਖ-ਵੱਖ ਸ਼ਹਿਰਾਂ 'ਚੋ ਹੁੰਦਾ ਹੋਇਆ ਪੜਾਅ ਦਰ ਪੜਾਅ ਰਸਤਾ ਤਹਿ ਕਰਦਾ ਹੋਇਆ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ।

ਵੇਖੋ ਵੀਡੀਓ

ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕੀ ਵੱਡੀ ਗਿਣਤੀ ਵਿੱਚ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਉਣ ਤੇ ਗੁਰੂ ਸਾਹਿਬ ਦੇ ਦੱਸੇ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ ਹੈ।

ਇਸ ਮੌਕੇ 'ਤੇ ਨੇਪਾਲ ਤੋਂ ਨਗਰ ਕੀਰਤਨ ਨਾਲ ਆਏ ਨਿਰਮਲਾ ਮੱਠ ਦੇ ਸੰਤ ਗੁਕਲੂਆਂ ਨੰਦ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੀ ਨੇਪਾਲ ਫੇਰੀ ਦੌਰਾਨ ਗੁਰਬਾਣੀ ਦਾ ਪ੍ਰਚਾਰ ਕੀਤਾ ਸੀ ਨੇਪਾਲ ਵਿੱਚ ਇਸ ਸਮੇਂ 6 ਗੁਰਦਆਰਾ ਸਾਹਿਬ ਹਨ ਜਿੱਥੇ ਗੁਰੂ ਸਾਹਿਬ ਦਾ ਸਾਮਾਨ ਵੀ ਮਜੂਦ ਹੈ।

ਇਹ ਵੀ ਪੜੋ: ਕਸ਼ਮੀਰ ਵਿੱਚ ਲਗਾਤਾਰ ਤੀਜਾ ਅੱਤਵਾਦੀ ਹਮਲਾ, 2 ਜਖ਼ਮੀ

ਉਨ੍ਹਾਂ ਨੇ ਦੱਸਿਆ ਕਿ ਗੁਰਦਆਰਿਆਂ ਦੀ ਸੇਵਾ ਸੰਭਾਲ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਕੈਲਫੋਰਨੀਆ ਵੱਲੋਂ ਕੀਤੀ ਜਾ ਰਹੀ ਹੈ

ABOUT THE AUTHOR

...view details