ਤਰਨਤਾਰਨ: ਪੁਲਿਸ ਨੇ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਮਾਮਲੇ ਵਿੱਚ 11 ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਕਾਨਫ਼ਰੰਸ ਕਰਕੇ ਕਤਲ ਦੀ ਇਸ ਗੁੱਥੀ ਤੋਂ ਪਰਦਾ ਚੁੱਕਦਿਆਂ ਦੱਸਿਆ ਕਿ ਇਹ ਕਤਲ ਦੀ ਯੋਜਨਾ ਜੇਲ੍ਹ ਵਿੱਚ ਰਚੀ ਗਈ ਸੀ।
ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਦੀ ਗੁੱਥੀ ਸੁਲਝਾਈ ਡੀਆਈਜੀ ਨੇ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਨੇ ਬਹੁਤ ਹੀ ਯੋਜਨਾਬੱਧ ਢੰਗ ਨਾਲ ਕਤਲ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਸਵੇਰੇ ਕਤਲ ਕਰਨ ਵਾਲੇ ਦੋਵੇਂ ਸ਼ੂਟਰ ਲੁਧਿਆਣਾ ਦੇ ਸਲੇਮ ਟਾਬਰੀ ਪੁੱਜੇ ਸਨ, ਜਿਨ੍ਹਾਂ ਨੂੰ ਸੀਸੀਟੀਵੀ ਦੀ ਸਹਾਇਤਾ ਨਾਲ ਪੁਲਿਸ ਨੇ ਟਰੈਕ ਕੀਤਾ। ਇਸ ਪਿੱਛੋਂ ਕੇਸ ਦੀਆਂ ਕੜੀਆਂ ਜੇਲ੍ਹ ਵਿੱਚ ਜਾ ਜੁੜੀਆਂ। ਇਸ ਪਿਛੋਂ ਪੁਲਿਸ ਨੇ ਕਾਰਵਾਈ ਦੌਰਾਨ 11 ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਦੀ ਗੁੱਥੀ ਸੁਲਝਾਈ ਕਥਿਤ ਦੋਸ਼ੀਆਂ ਵਿੱਚ ਸੁਖਰਾਜ ਸੁੱਖਾ ਵਾਸੀ ਪਿੰਡ ਲਖਨਵਾਲ ਅਤੇ ਰਵਿੰਦਰ ਗਿਆਨਾ ਵਾਸੀ ਪਿੰਡ ਖਰਲ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਪਟਿਆਲਾ ਜੇਲ੍ਹ ਅਤੇ ਦੂਜਾ ਫ਼ਿਰੋਜ਼ਪੁਰ ਜੇਲ੍ਹ ਵਿੱਚ ਸਨ। ਜੇਲ੍ਹ ਵਿੱਚ ਹੀ ਇਨ੍ਹਾਂ ਨੇ ਕਾਮਰੇਡ ਬਲਵਿੰਦਰ ਸਿੰਘ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ।
ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਦੀ ਗੁੱਥੀ ਸੁਲਝਾਈ ਡੀਆਈਜੀ ਨੇ ਦੱਸਿਆ ਕਿ ਇੱਕ ਕਥਿਤ ਦੋਸ਼ੀ ਸੁੱਖ ਭਿਖਾਰੀਵਾਲ, ਜੋ ਗੈਂਗਸਟਰ ਰਿਹਾ ਹੈ ਅਤੇ ਉਸ ਉਪਰ ਕਈ ਮਾਮਲੇ ਵੀ ਦਰਜ ਹਨ। ਇਨ੍ਹਾਂ ਕਥਿਤ ਦੋਸ਼ੀਆਂ ਵਿੱਚੋਂ ਹੀ ਇੱਕ ਦਾ ਰਿਸ਼ਤੇਦਾਰ ਹੈ ਤੇ ਇਨ੍ਹਾਂ ਨੂੰ ਗਾਈਡ ਕਰ ਰਿਹਾ ਸੀ। ਉਸ ਨੇ ਹੀ ਇਹ ਕਤਲ ਇਨ੍ਹਾਂ ਰਾਹੀਂ ਕਰਵਾਇਆ। ਪਹਿਲਾਂ ਇਨ੍ਹਾਂ ਨੇ ਦੋ ਸ਼ੂਟਰਾਂ ਨਾਲ ਮੇਲ ਕੀਤਾ, ਜਿਨ੍ਹਾਂ ਨੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ।
ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਦੀ ਗੁੱਥੀ ਸੁਲਝਾਈ ਉਨ੍ਹਾਂ ਦੱਸਿਆ ਕਿ ਦੋਵੇਂ ਸ਼ੂਟਰਾਂ ਨੂੰ ਰਵੀ ਢਿੱਲੋਂ ਨਾਂ ਦੇ ਵਿਅਕਤੀ ਨੇ ਟ੍ਰੇਨਿੰਗ ਦਿੱਤੀ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਜਿਸ ਨੂੰ ਇਸ ਨੇ ਟੁਕੜੇ ਕਰਕੇ ਗੁਰਦਾਸਪੁਰ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ, ਬਰਾਮਦ ਕਰ ਲਿਆ ਗਿਆ ਹੈ।
ਡੀਆਈਜੀ ਨੇ ਦੱਸਿਆ ਕਿ ਹਾਲਾਂਕਿ ਉਨ੍ਹਾਂ ਨੇ ਮਾਮਲੇ ਨੂੰ ਸੁਲਝਾ ਲਿਆ ਹੈ ਪਰੰਤੂ ਕੁੱਝ ਕੜੀਆਂ ਬਾਕੀ ਹਨ। ਜਿਵੇਂ ਕਿ ਕਿਉਂ ਇਨ੍ਹਾਂ ਨੇ ਇਹ ਕਤਲ ਕੀਤਾ ਹੈ ਦੇ ਸਬੰਧ ਵਿੱਚ ਸ਼ੂਟਰ ਅਤੇ ਸੁੱਖ ਭਿਖਾਰੀਵਾਲ, ਜਿਸ ਨੇ ਘਟਨਾ ਨੂੰ ਅੰਜਾਮ ਦਿਵਾਇਆ ਹੈ, ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ, ਜਿਸ ਲਈ ਪੁਲਿਸ ਟੀਮਾਂ ਭਾਲ ਕਰ ਰਹੀਆਂ ਹਨ।