ਤਰਨ ਤਾਰਨ: ਸੰਗਰੂਰ ਦੇ ਭਾਗਵਾਨਪੁਰਾ ਵਿੱਚ ਬੋਰਵੈਲ 'ਚ ਡਿੱਗਣ ਕਾਰਨ ਦੋ ਸਾਲਾਂ ਮਸੂਮ ਫ਼ਤਿਹਵੀਰ ਦੀ ਮੌਤ ਹੋ ਗਈ ਹੈ ਜਿਸ ਨੂੰ ਲੈ ਕੇ ਸੂਬਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਜੇਕਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਤਾਂ ਪ੍ਰਸ਼ਾਸਨ ਫਿਰ ਹੀ ਜਾਗਦਾ ਹੈ ਜਦ ਕੋਈ ਅਜਿਹੀ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ।
ਇੱਕ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਦੇ ਮੁਹੱਲਾ ਸੱਚਖੰਡ ਰੋਡ ਦਾ ਜਿੱਥੇ ਪਾਰਕ ਵਿੱਚ ਨਗਰ ਕੌਂਸਲ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਪਿਛਲੇ ਤਿੰਨ ਚਾਰ ਸਾਲਾਂ ਤੋ ਫੰਡਾਂ ਦੀ ਘਾਟ ਹੋਣ ਕਾਰਨ ਉਕਤ ਟਰੀਟਮੈਂਟ ਪਲਾਂਟ ਦਾ ਕੰਮ ਰੁੱ ਜਾਣ ਕਾਰਨ ਟਰੀਟਮੈਂਟ ਪਲਾਂਟ ਦੇ ਪਾਣੀ ਇੱਕਠਾ ਕਰਨ ਵਾਲੇ ਡੂੰਘੇ ਖੂਹ, ਜੋ ਕਿ ਖੁੱਲੇ ਪਏ ਹਨ, ਸਰੇਆਮ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ।