ਤਰਨ ਤਾਰਨ: ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ 5 ਨਸ਼ਾ ਤਸਕਰਾਂ ਤੋਂ 11 ਕਰੋੜ 62 ਲੱਖ 14 ਹਜ਼ਾਰ 925 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਬਾਰੇ ਤਰਨ ਤਾਰਨ ਜ਼ਿਲ੍ਹੇ ਦੇ ਐੱਸਐੱਸਪੀ ਧਰੁਵ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਬਿੱਲਾ ਵਾਸੀ ਹਵੇਲੀਆਂ ਦੀ 8 ਕਰੋੜ 14 ਲੱਖ 25 ਹਜ਼ਾਰ ਦੀ ਜਾਇਦਾਦ ਜ਼ਬਤ ਕੀਤੀ ਗਈ।
ਤਰਨ ਤਾਰਨ: ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜ਼ਬਤ ਕੀਤੀ ਜਾਇਦਾਦ - drug smugglers
ਤਰਨ ਤਾਰਨ ਪੁਲਿਸ ਵੱਲੋਂ 5 ਨਸ਼ਾ ਤਸਕਰਾਂ ਦੀ 11 ਕਰੋੜ 62 ਲੱਖ 14 ਹਜ਼ਾਰ 925 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
![ਤਰਨ ਤਾਰਨ: ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜ਼ਬਤ ਕੀਤੀ ਜਾਇਦਾਦ Property seized by Tarn Taran police from drug smugglers](https://etvbharatimages.akamaized.net/etvbharat/prod-images/768-512-7563677-743-7563677-1591804259566.jpg)
ਤਰਨਤਾਰਨ: ਪੁਲਿਸ ਵੱਲੋਂ ਨਸ਼ਾ ਤਸਕਰਾਂ ਤੋਂ ਜ਼ਬਤ ਕੀਤੀ ਜਾਇਦਾਦ
ਤਰਨਤਾਰਨ: ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜ਼ਬਤ ਕੀਤੀ ਜਾਇਦਾਦ
ਹੋਰ ਪੜ੍ਹੋ: ਪੰਜਾਬ ਨੂੰ ਪਿੱਛੇ ਛੱਡ ਮੱਧ ਪ੍ਰਦੇਸ਼ ਨੇ ਕਣਕ ਦੀ ਖਰੀਦ 'ਚ ਹਾਸਲ ਕੀਤਾ ਪਹਿਲਾ ਸਥਾਨ
ਇਸ ਦੇ ਨਾਲ ਹੀ ਕਿੰਦਰਬੀਰ ਸਿੰਘ ਦੀ 1 ਕਰੋੜ 98 ਲੱਖ 35 ਰੁਪਏ, ਕੁਲਦੀਪ ਸਿੰਘ ਵਾਸੀ ਸਰਜਾ ਮਿਰਜ਼ਾ ਦੀ 1 ਕਰੋੜ 7 ਲੱਖ 27 ਹਜ਼ਾਰ 500 ਰੁਪਏ, ਅਵਤਾਰ ਸਿੰਘ ਨੌਸ਼ਹਿਰਾ ਢਾਲਾ ਦੀ 27 ਲੱਖ 4 ਹਜ਼ਾਰ 500 ਰੁਪਏ ਅਤੇ ਰਸ਼ਪਾਲ ਸਿੰਘ ਵਾਸੀ ਭੁੱਚਰ ਦੀ 15 ਲੱਖ 22 ਹਜ਼ਾਰ 925 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।