ਤਰਨਤਾਰਨ:ਪੰਜਾਬ ਪੁਲਿਸ (Punjab Police) ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਪੁਲਿਸ ਵੱਲੋਂ ਰੋਜ਼ਾਨਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ (Drug smugglers arrested with drugs) ਕੀਤਾ ਜਾਦਾ ਹੈ। ਅਜਿਹਾ ਹੀ ਕੁਝ ਗੋਇੰਦਵਾਲ ਸਾਹਿਬ ਵਿਖੇ ਮੁਹੱਲਾ ਨਿੰਮ ਵਾਲੀ ਘਾਟੀ (Mohalla Neem Valley at Goindwal Sahib) ਵਿੱਚ ਵੇਖਣ ਨੂੰ ਮਿਲਿਆ ਹੈ।
ਪੁਲਿਸ ਨੇ ਨਸ਼ਾ ਤਸਕਰਾਂ ਦੇ ਟਿਕਾਣਿਆ ‘ਤੇ ਛਾਪੇਮਾਰੀ (Police raid drug smugglers' hideouts) ਕੀਤੀ ਹੈ, ਹਾਲਾਂਕਿ ਇਸ ਮੌਕੇ ਪੁਲਿਸ (Police) ਕਿਸੇ ਵੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ (Drug smugglers arrested ) ਕਰਨ ਵਿੱਚ ਸਫ਼ਲ ਨਾ ਹੋ ਸਕੀ, ਕਿਉਂਕਿ ਪੁਲਿਸ (Police) ਦੇ ਆਉਣ ਦੀ ਸੂਚਨਾ ਮਿਲਣ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਪਰ ਉਸ ਛਾਪੇਮਾਰੀ ਦੌਰਾਨ ਪੁਲਿਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਇਸ ਮੌਕੇ ਪੁਲਿਸ (Police) ਵੱਲੋਂ ਕੀਤੀਆ ਸਾਰੀਆ ਤਿਆਰੀਆਂ ਨਾਕਾਮ ਸਾਬਿਤ ਹੋ ਜਾਂਦੀਆਂ ਹਨ। ਇੱਥੇ ਦੱਸਣਯੋਗ ਹੈ ਕਿ ਸੂਬੇ ਅੰਦਰ ਰਿਵਾਇਤੀਆ ਪਾਰਟੀਆ ਨਾਲ ਸੰਬੰਧਿਤ ਸਰਕਾਰਾਂ ਕਿਤੇ ਨਾ ਕਿਤੇ ਨਸ਼ਾ ਵੇਚਣ ਵਾਲਿਆ ਨੂੰ ਹੱਲਾਂ ਸ਼ੇਰੀ ਦਿੰਦੀਆ ਰਹੀਆਂ ਹਨ ਅਤੇ ਨਸ਼ਿਆ ਦੇ ਵਪਾਰੀ ਸ਼ਰੇਆਮ ਨਸ਼ੇ ਦਾ ਕਾਰੋਬਾਰ ਕਰਦੇ ਸਨ, ਪਰ ਜਦ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ‘ਤੇ ਨਸ਼ਿਆ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।