ਤਰਨਤਾਰਨ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾਂ ਦੇ 7 ਮੁਲਜ਼ਮ ਗ੍ਰਿਫਤਾਰ ਤਰਨਤਾਰਨ :ਤਰਨਤਾਰਨ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋ ਵੱਡੀ ਮਾਤਰਾ ਵਿਚ ਨਜਾਇਜ਼ ਹਥਿਆਰ ਅਤੇ ਚੋਰੀ ਦੇ ਮੋਟਰਸਾਈਕਲ,ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਗੁਰਮੀਤ ਸਿੰਘ ਚੌਹਾਨ ਐਸ.ਐਸ.ਪੀ ਤਰਨ ਤਾਰਨ ਵੱਲੋਂ ਜਿਲ੍ਹਾ ਤਰਨਤਾਰਨ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸਐਸਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਵੱਖ-ਵੱਖ ਥਾਣਿਆਂ ਵੱਲੋਂ ਲੁੱਟ ਖੋਹ ਕਰਨ ਵਾਲੇ ਵੱਡੇ ਗੈਂਗਾਂ ਦਾ ਪਰਦਾਫਾਸ਼ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਬ੍ਰਾਮਦਗੀ ਕੀਤੀ ਗਈ ਹੈ।
ਜਿਸਦੇ ਚੱਲਦਿਆਂ ਐਸ.ਆਈ ਚਰਨ ਸਿੰਘ ਮੁੱਖ ਅਫਸਰ ਥਾਣਾ ਖਾਲੜਾ ਦੀ ਟੀਮ ਵੱਲੋਂ ਪੁੱਲ ਡਰੇਨ ਪਿੰਡ ਮੰਦਰ ਮਥੁਰਾ ਭਾਗੀ ਨਾਕਾ ਬੰਦੀ ਦੌਰਾਨ 02 ਮੁਲਜ਼ਮਾਂ ਸਲਵਿੰਦਰ ਸਿੰਘ ਉਰਫ ਗੈਰੋ ਪੁੱਤਰ ਜੋਗਿੰਦਰ ਸਿੰਘ ਅਤੇ ਰੋਬਨ ਸਿੰਘ ਪੁੱਤਰ ਚਾਨਣ ਸਿੰਘ ਵਾਸੀਆਨ ਵੱਡਾ ਵੇਹੜਾ ਰਾਜੋਕੇ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਕੋਲੋ 110 ਗ੍ਰਾਮ ਹੈਰੋਇਨ ਅਤੇ ਇੱਕ ਚੋਰੀ ਸੁਦਾ ਮੋਟਰਸਾਈਕਲ ਬਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਇਸ ਤੋਂ ਇਲਾਵਾ ਥਾਣਾ ਚੋਹਲਾ ਸਾਹਿਬ ਦੇ ਮੁੱਖ ਅਫਸਰ ਐਸ.ਆਈ ਵਿਨੋਦ ਕੁਮਾਰ ਦੀ ਟੀਮ ਵੱਲੋਂ ਮੁਲਜ਼ਮ ਰਾਜਬੀਰ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਧੁੰਨ ਢਾਏ ਵਾਲਾ, ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਗੁਰਦਾਸ ਸਿੰਘ ਵਾਸੀ ਗਰਨਿ ਐਵੀਨਿਊ ਕਾਲੋਨੀ ਧਰਮਕੋਟ ਮੋਗਾ, ਕ੍ਰਿਸ਼ਨ ਸਿੰਘ ਉਰਫ ਸਾਮਾ ਪੁੱਤਰ ਲਖਬੀਰ ਸਿੰਘ ਵਾਸੀ ਜਾਮਾਰਾਹ, ਚਰਨਜੀਤ ਸਿੰਘ ਉਰਫ ਚੰਨਾ ਉਰਫ ਗੁਰਚਰਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜੰਡੋਕੇ ਸਰਹਾਲੀ ਹਾਲ ਵਾਸੀ ਅੰਮ੍ਰਿਤਸਰ, ਕਾਲੀ ਪੁੱਤਰ ਨਾ ਮਾਲੂਮ ਵਾਸੀ ਨੰਗਲੀ ਭੱਠਾ, ਕਾਲਾ ਪੁੱਤਰ ਨਾ ਮਾਲੂਮ ਵਾਸੀ ਮਕਬੂਲਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹੋਰ ਮਾਮਲਿਆਂ ਵਿੱਚ ਵੀ ਮੁਲਜ਼ਮ ਗ੍ਰਿਫਤਾਰ:ਜੋ ਲੁੱਟਾ ਖੋਹਾ ਕਰਨ ਵਾਲੇ ਅੰਮ੍ਰਿਤਸਰ ਦੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ ਜੋ ਨਸ਼ੇ ਦੇ ਕਾਰੋਬਾਰ ਕਰਨ ਦੇ ਨਾਲ-ਨਾਲ ਪਿਸਤੌਲ ਅਤੇ ਦਾਤਰਾਂ ਦੀ ਨੋਕ ਤੇ ਵਹੀਕਲ, ਮੋਬਾਇਲ ਅਤੇ ਨਕਦੀ ਖੋਹਦੇ ਹਨ। ਇਹ ਲੁੱਟ ਖੋਹ ਕੀਤੇ ਸਮਾਨ ਨੂੰ ਪੰਜਾਬ ਅਤੇ ਹੋਰ ਬਾਹਰਲੀਆਂ ਸਟੇਟਾਂ ਵਿੱਚ ਵੇਚਦੇ ਹਨ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਕ੍ਰਿਸ਼ਨ ਸਿੰਘ ਅਤੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ 02 ਦੇਸੀ ਪਿਸਤੌਲ 32 ਬੌਰ ਸਮੇਤ 02-02 ਰੌਂਦ 32 ਬੌਰ ਦੇ ਗ੍ਰਿਫਤਾਰ ਕਰਕੇ ਮਕਦਮਾ ਦਰਜ ਰਜਿਸਟਰ ਕੀਤਾ। ਇਹਨਾਂ ਦੇ ਸਾਥੀ ਦੋਸ਼ੀ ਰਾਜਬੀਰ ਸਿੰਘ ਅਤੇ ਗੁਰਚਰਨ ਸਿੰਘ ਉਰਫ ਚੰਨਾ ਉਰਫ ਚਰਨਜੀਤ ਸਿੰਘ ਨੂੰ ਸਮੇਤ ਇੱਕ ਪਿਸਤੌਲ ਦੇਸੀ 32 ਬੌਰ ਸਮੇਤ 01 ਰੌਂਦ ਅਤੇ ਇੱਕ ਪਲਟੀਨਾ ਮੋਟਰ ਸਾਇਕਲ ਚੋਰੀਸ਼ੁਦਾ ਬਿਨ੍ਹਾਂ ਨੰਬਰੀ ਦੇ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਗੁਰਚਰਨ ਸਿੰਘ ਉਰਫ ਚੰਨਾ ਉਰਫ ਚਰਨਜੀਤ ਸਿੰਘ ਅਤੇ ਰਾਜਬੀਰ ਸਿੰਘ ਸਾਲ 2014 ਤੋਂ ਹੀ ਟਰੱਕ ਅਤੇ ਹੋਰ ਵਹੀਕਲ ਵਗੈਰਾ ਚੋਰੀ ਕਰਦੇ ਆ ਰਹੇ ਹਨ। ਹੁਣ ਤੱਕ ਇਹ ਕਰੀਬ 40- 50 ਟਰੱਕ ਚੋਰੀ ਕਰਕੇ ਹੋਰਨਾਂ ਸਟੇਟਾਂ ਵਿੱਚ ਵੇਚ ਚੁੱਕੇ ਹਨ ਜੋ ਦੋਸ਼ੀ ਗੁਰਚਰਨ ਸਿੰਘ ਉਰਫ ਚੰਨਾ ਪਰ ਕਰੀਬ 18 ਪਰਚੇ ਚੋਰੀ ਦੇ ਅਤੇ ਦੋਸ਼ੀ ਰਾਜਬੀਰ ਸਿੰਘ ਪਰ ਕਰੀਬ 6 ਪਰਚੇ ਚੋਰੀ ਦੇ ਦਰਜ਼ ਹਨ । (ਪ੍ਰੈਸ ਨੋਟ)