ਤਰਨਤਾਰਨ:ਪੁਲਿਸ ਨੇ 3 ਮੁਲਜ਼ਮਾਂ ਨੂੰ 1 ਕਿਲੋ 55 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋ 2 ਰਾਈਫਲਾਂ ਅਤੇ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ।
ਇਸ ਬਾਰੇ ਖੁਲਾਸਾ ਕਰਦੇ ਹੋਏ ਤਰਨ ਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਸੀਆਈਏ ਸਟਾਫ ਵਲੋਂ ਥਾਣਾ ਵੈਰੋਵਾਲ ਤੋਂ ਨਾਕਾਬੰਦੀ ਦੌਰਾਨ ਜੰਡਿਆਲਾ ਰੋਡ ਤੋਂ ਆ ਰਹੀ ਇਕ ਕਾਰ ਦੀ ਚੈਕਿੰਗ ਦੌਰਾਨ ਉਸ ਵਿਚ ਬੈਠੇ 2 ਮੁਲਜ਼ਮਾਂ ਕੋਲੋ 1 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਦੀ ਪਹਿਚਾਣ ਰਾਜਨਦੀਪ ਸਿੰਘ ਅਤੇ ਜੋਧਬੀਰ ਸਿੰਘ ਹੈ।
ਰਾਜਨਦੀਪ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਉਹ ਬਲਵਿੰਦਰ ਸਿੰਘ ਵਾਸੀ ਦੇਵੀਦਾਸਪੁਰਾ ਥਾਣਾ ਜੰਡਿਆਲਾ ਕੋਲੋ ਲੈ ਕੇ ਆਏ ਹਨ। ਬਲਵਿੰਦਰ ਸਿੰਘ ਦੇ ਸੰਬੰਧ ਜੱਗੂ ਭਗਵਾਨਪੁਰੀਆਂ ਨਾਲ ਹਨ ਜੋ ਕਿ ਨਾਮੀ ਗੈਂਗਸਟਰ ਹੈ। ਜਦ ਕਿ ਵਲਟੋਹਾ ਪੁਲਿਸ ਨੇ ਇਕ ਪਿਸਤੌਲ ਪਹਿਲਾ ਕਾਬੂ ਕੀਤਾ।
ਇਹ ਵੀ ਪੜੋ: ਰਜਤ ਸ਼ਰਮਾ ਨੇ ਡੀਡੀਸੀਏ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਮੁਲਜ਼ਮਾਂ ਕੋਲੋ 2 ਰਾਈਫਲਾਂ ਅਤੇ 32 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਇਸੇ ਤਰ੍ਹਾਂ ਸੀਆਈਏ ਸਟਾਫ ਵਲੋਂ ਥਾਣਾ ਭਿੱਖੀਵਿੰਡ ਪਿੰਡ ਮਾੜੀ ਕੰਬੋਕੀ ਤੋਂ ਮੰਗਾ ਸਿੰਘ ਨਾਂ ਦੇ ਮੁਲਜ਼ਮ ਨੂੰ ਕਾਬੂ ਕਰ ਉਸ ਕੋਲੋ 13 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ