ਤਰਨ ਤਾਰਨ: ਪਿੰਡ ਸਭਰਾਂ ਤੋਂ ਸੈਦੋ ਨੂੰ ਜਾਣ ਵਾਲੀ ਸੜਕ ਦੀ ਖ਼ਸਤਾ ਹਾਲਤ ਹੋਣ ਨਾਲ ਸਥਾਨਕ ਵਾਸੀਆਂ ਨੂੰ ਬੜੀ ਮੁਸ਼ਕਲਾਂ ਨਾਲ ਉਸ ਰਸਤੇ ਤੋਂ ਲੰਘਣਾ ਪੈ ਰਿਹਾ ਹੈ। ਇਸ ਦੌਰਾਨ ਪਰੇਸ਼ਾਨ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਨੂੰ ਸੜਕ ਨੂੰ ਪੱਕਾ ਕਰਨ ਦੀ ਮੰਗ ਕੀਤੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਨਵੀਂ ਸੜਕ ਬਣਾਉਣ ਲਈ ਪੁਰਾਣੀ ਸੜਕ ਨੂੰ ਤੋੜਿਆ ਸੀ ਜਿਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੱਥਰ ਦੀ ਸੜਕ ਹੋਣ ਨਾਲ ਲੋਕਾਂ ਨੂੰ ਆਉਣ-ਜਾਣ 'ਚ ਬੜੀ ਮੁਸ਼ਕਲ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੱਥਰ ਵਾਲੀ ਸੜਕ ਹੋਣ ਨਾਲ ਇਥੇ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੜਕ 8 ਪਿੰਡਾਂ ਨਾਲ ਲੱਗਦੀ ਹੈ ਜਿਸ ਨਾਲ ਇਸ ਸੜਕ 'ਤੇ ਗੱਡੀਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦ ਇਸ ਸੜਕ ਤੋਂ ਕੋਈ ਭਾਰੀ ਵਾਹਨ ਲੰਘਦਾ ਹੈ, ਤਾਂ ਇਸ ਦੇ ਪੱਥਰ ਉੱਛਲਦੇ ਹਨ ਜਿਸ ਨਾਲ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।