ਤਰਨ ਤਾਰਨ: ਨਸ਼ੇ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਦਵਾਈ ਨਸ਼ਾ ਕੇਂਦਰਾਂ 'ਚੋਂ ਖ਼ਤਮ ਹੋਣ ਕਰਕੇ ਮਰੀਜ਼ਾਂ 'ਚ ਹਾਹਾਕਾਰ ਮੱਚ ਗਿਆ ਹੈ। ਨਸ਼ਾ ਕੇਂਦਰਾ 'ਚੋਂ ਲਗਭਗ 22 ਹਜ਼ਾਰ ਦੇ ਕਰੀਬ ਮਰੀਜ਼ ਦਵਾਈ ਲੈ ਰਹੇ ਹਨ। ਇਸ ਦੇ ਚੱਲਦਿਆਂ ਖੇਮਕਰਨ ਦੇ ਹਸਪਤਾਲ 'ਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਨਸ਼ਾ ਛੱਡਣ ਵਾਲੇ ਮਰੀਜ਼ਾਂ ਨੇ ਕਿਹਾ ਕਿ ਪਹਿਲਾਂ ਉਹ ਚਿੱਟੇ ਦਾ ਨਸ਼ਾ ਕਰਦੇ ਸੀ ਪਰ ਨਸ਼ਾ ਛੱਡਣ ਲਈ ਉਨ੍ਹਾਂ ਨੂੰ ਸੂਬਾ ਸਰਕਾਰ ਦੇ ਨਸ਼ਾ ਛਡਾਓ ਕੇਂਦਰਾਂ 'ਚੋਂ ਦਵਾਈ ਮਿਲਦੀ ਸੀ ਪਰ ਕੁਝ ਸਮੇਂ ਤੋਂ ਦਵਾਈ ਨਹੀਂ ਮਿਲ ਰਹੀ। ਇਸ ਨਾਲ ਉਨ੍ਹਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਨਾਲ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਫਿਰ ਤੋਂ ਨਸ਼ਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।