ਤਰਨ ਤਾਰਨ: ਸਰਕਾਰ ਵੱਲੋਂ ਬੈਨ ਕੀਤੀ ਗਈ ਚਾਇਨਾ ਡੋਰ ਮੁੜ ਤੋਂ ਬਜ਼ਾਰਾਂ ਵਿੱਚ ਵਿਕਣ ਦੇ ਲਈ ਗੈਰ ਕਾਨੂੰਨੀ ਤੋਰ 'ਤੇ ਆ ਗਈ ਹੈ। ਇਸ ਵਿਰੋਧ ਸੀਆਈਏ ਸਟਾਫ ਨੇ ਵੱਡੀ ਕਾਰਵਾਈ ਕਰਦੇ ਹੋਏ ਡੋਰ ਦੇ ਵਿਕਰੇਤਾਵਾਂ ਖਿਲਾਫ਼ ਸਿਕੰਜਾ ਕਸਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਗੁਪਤ ਸੁਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਸ਼ਹਿਰ ਵਿੱਚ ਚਾਇਨਾ ਡੋਰ ਵੇਚਣ ਵਾਲੇ ਸੰਦੀਪ ਕੁਮਾਰ ਨਾਂਅ ਦੇ ਦੁਕਾਨਦਾਰ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ।
ਚਾਇਨਾ ਡੋਰ ਖਿਲਾਫ਼ ਸੀਆਈਏ ਸਟਾਫ ਦੀ ਕਾਰਵਾਈ, 380 ਗੱਟੂਆਂ ਨਾਲ ਇੱਕ ਕਾਬੂ - ਤਰਨ ਤਾਰਨ ਸੀਆਈਏ ਸਟਾਫ
ਤਰਨ ਤਾਰਨ ਸੀਆਈਏ ਸਟਾਫ ਨੇ ਚਾਇਨਾ ਡੋਰ ਦੀ ਵਿਕਰੀ ਕਰਦੇ ਹੋਏ ਇੱਕ ਦੁਕਾਨਦਾਰ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀ ਨੂੰ 380 ਗੱਟੂਆਂ ਸਮੇਤ ਕਾਬੂ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸ਼ਿਕਾਇਤਾਂ ਮਿਲਣ 'ਤੇ ਕਾਰਵਾਈ ਕੀਤੀ ਗਈ ਹੈ, ਜਿਸ ਦੇ ਤਹਿਤ ਇੱਕ ਦੋਸ਼ੀ ਨੂੰ ਚਾਇਨਾ ਡੋਰ ਦੇ 380 ਗੱਟੂਆਂ ਸਮੇਤ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਚਾਇਨਾ ਡੋਰ ਆਮ ਲੋਕਾਂ ਤੇ ਜੀਵਾਂ ਲਈ ਕਾਫੀ ਘਾਤਕ ਹੋਣ ਕਰਕੇ ਇਸਦੀ ਵਿਕਰੀ ਤੇ ਇਸਤੇਮਾਲ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਇਸ ਦੀ ਵਿਕਰੀ ਤੇ ਇਸਤੇਮਾਲ ਕਰਨ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।