ਪੰਜਾਬ

punjab

ETV Bharat / state

sweepers protest: ਮੰਗਾਂ ਮਨ੍ਹੇ ਜਾਣ ਮਗਰੋਂ ਸਫਾਈ ਕਰਮਚਾਰੀਆਂ ਵਿੱਚ ਜਸ਼ਨ

ਸੂਬਾ ਸਰਕਾਰ ਨੇ ਹੜਤਾਲ ਉੱਤੇ ਬੈਠੇ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰ ਦਿੱਤਾ ਹੈ। ਜਿਸ ਨਾਲ ਹੜਤਾਲ ਉੱਤੇ ਬੈਠੇ ਸਾਰੇ ਕਰਮਚਾਰੀਆਂ ਦੇ ਵਿੱਚ ਜਸ਼ਨ ਦਾ ਮਾਹੌਲ ਹੈ।

ਪੰਜਾਬ ਸਰਕਾਰ ਵੱਲੋਂ ਮੰਗਾਂ ਮਣਨ ਤੋਂ ਬਾਅਦ ਸਫਾਈ ਕਰਮਚਾਰੀਆਂ ਵਿੱਚ ਜਸ਼ਨ
ਪੰਜਾਬ ਸਰਕਾਰ ਵੱਲੋਂ ਮੰਗਾਂ ਮਣਨ ਤੋਂ ਬਾਅਦ ਸਫਾਈ ਕਰਮਚਾਰੀਆਂ ਵਿੱਚ ਜਸ਼ਨ

By

Published : Jul 2, 2021, 10:22 PM IST

ਤਰਨ ਤਾਰਨ :ਸੂਬੇ ਭਰ ਦੇ ਵਿੱਚ ਨਗਰ ਕੌਂਸਲ ਨਗਰ ਨਿਗਮ ਦੇ ਕੱਚੇ ਤੇ ਪੱਕੇ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਮੰਗਾਂ ਨੂੰ ਲੈਕੇ ਹੜਤਾਲ ਕੀਤੀ ਗਈ ਸੀ। ਇਸ ਵਿੱਚ ਸਫਾਈ ਕਰਮਚਾਰੀਆਂ ਨੂੰ ਪੱਕਿਆ ਕੀਤਾ ਜਾਏ ਤੇ ਜੋ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਦੀ ਮੰਗਾਂ ਸਨ।

ਸੂਬਾ ਸਰਕਾਰ ਨੇ ਇਨ੍ਹਾਂ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰ ਦਿੱਤਾ ਹੈ। ਸੂਬੇ ਵਿੱਚ ਜਿਨ੍ਹੇਂ ਵੀ ਕੱਚੋ ਮੁਲਾਜ਼ਮ ਹਨ ਉਨ੍ਹਾਂ ਨੂੰ ਇਕ ਮਹਿਨੇ ਵਿੱਚ ਪੱਕਿਆ ਕੀਤਾ ਜਾਵੇਗਾ। ਜਿਨ੍ਹਾਂ ਸਫਾਈ ਕਰਮਚਾਰੀਆਂ ਦੀ ਤਨਖਾਹ ਘੱਟ ਸੀ ਉਨ੍ਹਾਂ ਨੂੰ ਹੁਣ 18000 ਰੁਪਏ ਤਨਖਾਹ ਮਿਲੇਗੀ।

ਪੰਜਾਬ ਸਰਕਾਰ ਵੱਲੋਂ ਮੰਗਾਂ ਮਣਨ ਤੋਂ ਬਾਅਦ ਸਫਾਈ ਕਰਮਚਾਰੀਆਂ ਵਿੱਚ ਜਸ਼ਨ

ਜਿਹੜੇ ਸਫਾਈ ਕਰਮਚਾਰੀ ਹੜਤਾਲ ਉੱਤੇ ਬੈਠੇ ਸਨ ਉਨ੍ਹਾਂ ਦੇ ਮੂੰਹ ਲੰਡੂਆ ਨਾਲ ਮਿੱਠਾ ਕਰਵਾ ਕੇ ਕਾਂਗਰਸੀ ਪਾਰਟੀ ਦੇ ਆਗੂਆ ਵੱਲੋਂ ਹੜਤਾਲ ਖ਼ਤਮ ਕਰਵਾਈ ਗਈ।ਦੱਸ ਦਈਏ ਕਿ ਜਿਸ ਦਿਨ ਤੋਂ ਹੜਤਾਲ ਚੱਲ ਰਹਿ ਹੈ ਉਸ ਸਮੇਂ ਤੋਂ ਸ਼ਹਿਰ ਵਿੱਚ ਕੁੜੇ ਕਰਕਟ ਦੇ ਜਗ੍ਹਾ ਜਗ੍ਹਾ ਵੱਡੇ ਵੱਡੇ ਢੇਰ ਲੱਗ ਗਏ ਸਨ। ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋਂ : Assembly Elections: ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਮੁੱਕ ਚੁੱਕੇ ਹਨ ਲੋਕਾਂ ਦੇ ਮੁੱਦੇ ?

ABOUT THE AUTHOR

...view details