ਤਰਨਤਾਰਨ:ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੰਗ ਵਿਖੇ ਇੱਕ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਜੋ ਕਿ ਗਰੀਬੀ ਕਾਰਨ ਧੀ ਬਲਵਿੰਦਰ ਕੌਰ ਦੇ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਦੌਰਾਨ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਸਮਾਜ ਸੇਵੀਆਂ ਤੋਂ ਆਪਣੀ ਧੀ ਬਲਵਿੰਦਰ ਕੌਰ ਦੇ ਇਲਾਜ ਲਈ ਮਦਦ ਲਈ (Surinder Kaur an elderly woman from Kang village) ਗੁਹਾਰ ਲਗਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੀ ਹੋਏ ਪੀੜਤ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਬਲਵਿੰਦਰ ਕੌਰ ਜੋ ਪਿੰਡ ਕੰਗ ਵਿਖੇ ਵਿਆਹੀ ਹੋਈ ਹੈ। ਜੋ ਕਿ ਆਪਣੇ ਘਰ ਵਿੱਚ ਬਹੁਤ ਸੁੱਖੀ ਵੱਸ ਪਈ ਰਹੀ ਸੀ। ਪਰ ਅਚਾਨਕ ਉਸ ਦੇ ਪਤੀ ਦੇ ਦਿਮਾਗ ਵਿਚ ਨੁਕਸ ਪੈ ਗਿਆ। ਜਿਸ ਦਾ ਇਲਾਜ ਕਰਵਾਉਂਦੇ-ਕਰਵਾਉਂਦੇ, ਇਨ੍ਹਾਂ ਦੇ ਘਰ ਦਾ ਸਭ ਕੁਝ ਵਿਕ ਗਿਆ ਅਤੇ ਹੁਣ ਉਸ ਦੀ ਧੀ ਬਲਵਿੰਦਰ ਕੌਰ ਆਪ ਮੰਜੇ ਉੱਤੇ ਪੈ ਗਈ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਡਾਕਟਰਾਂ ਨੇ ਬਲਵਿੰਦਰ ਕੌਰ ਦੇ ਗਲੇ ਵਿੱਚ ਕੋਈ ਨੁਕਸ ਦੱਸਿਆ ਹੈ। ਜਿਸ ਦਾ ਅਪਰੇਸ਼ਨ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।