ਤਰਨਤਾਰਨ: ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਕੰਮ ਮਾਰਚ, 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਸੁਖਜਿੰਦਰ ਰੰਧਾਵਾ ਨੇ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਲਿਆ ਜਾਇਜ਼ਾ - ਜੇਲ੍ਹ ਮੰਤਰੀ
ਜੇਲ੍ਹ ਮੰਤਰੀ ਰੰਧਾਵਾਂ ਨੇ ਦੱਸਿਆ ਕਿ ਪੰਜਾਬ ਅੰਦਰ ਜੇਲ ਸੁਧਾਰਾਂ ਲਈ ਜੇਲ ਵਿਭਾਗ ਦੀਆਂ ਟੀਮਾਂ ਵਲੋਂ ਤੇਲੰਗਾਨਾ ਦੀਆਂ ਜੇਲਾਂ ਦਾ ਵੀ ਦੌਰਾ ਕੀਤਾ ਗਿਆ ਹੈ ਤਾਂ ਜੋ ਪਹਿਲਾਂ ਬਣੇ ਸੁਧਾਰ ਘਰਾਂ ਅੰਦਰ ਸੁਰੱਖਿਆ, ਕੈਦੀਆਂ ਲਈ ਉਸਾਰੂ ਮਾਹੌਲ ਸਬੰਧੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ।
ਤਸਵੀਰ
ਉਨਾਂ ਦੱਸਿਆ ਕਿ ਕੇਂਦਰੀ ਸੁਧਾਰ ਘਰ ਵਿਚ ਹਰ ਧਰਮ ਨਾਲ ਕੈਦੀਆਂ ਲਈ ਧਾਰਮਿਕ ਸਥਾਨ ਉਸਾਰੇ ਜਾ ਰਹੇ ਹਨ ਤਾਂ ਜੋ ਉਨਾਂ ਨੂੰ ਗਲਤ ਸੰਗਤ ਵਿਚੋਂ ਕੱਢਕੇ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਵਿਚ ਸਹਾਇਤਾ ਮਿਲ ਸਕੇ। ਇਸ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਲਈ ਸੁਧਾਰ ਘਰ ਅੰਦਰ ਹੀ ਨਸ਼ਾ ਛੁਡਾਊ ਕੇਂਦਰ ਵੀ ਬਣਾਇਆ ਜਾ ਰਿਹਾ ਹੈ।