ਪੰਜਾਬ

punjab

ETV Bharat / state

ਸੁਖਚੈਨ ਸਿੰਘ ਨੂੰ ਮਿਲਿਆ ਬੈਸਟ ਬਾਲਰ ਦਾ ਐਵਾਰਡ - ਸਹਿਵਾਗ ਇੰਟਰਨੈਸ਼ਨਲ ਸਕੂਲ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਘੁਰਕਵਿੰਡ (Ghurakwind village in Tarn Taran district) ਦਾ ਸੁਖਚੈਨ ਸਿੰਘ ਨੇ ਯੰਗ ਸਟਾਰ ਕ੍ਰਿਕਟ ਲੀਗ (Young Star Cricket League) ‘ਚ ਬੈਸਟ ਬਾਲਰ ਦਾ ਐਵਾਰਡ ਜਿੱਤਿਆ ਹੈ।

ਸੁਖਚੈਨ ਸਿੰਘ ਨੂੰ ਮਿਲਿਆ ਬੈਸਟ ਬਾਲਰ ਦਾ ਐਵਾਰਡ
ਸੁਖਚੈਨ ਸਿੰਘ ਨੂੰ ਮਿਲਿਆ ਬੈਸਟ ਬਾਲਰ ਦਾ ਐਵਾਰਡ

By

Published : Jun 12, 2022, 9:16 AM IST

ਤਰਨਤਾਰਨ: ਸੁਖਚੈਨ ਸਿੰਘ ਮਹਿਜ਼ 16 ਸਾਲ ਦੀ ਉਮਰ ਵਿੱਚ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਕੇ ਇਤਿਹਾਸ ਸਿਰਜ ਰਿਹਾ ਹੈ। ਉਸ ਦੀ ਤਮੰਨਾ ਹੈ ਕਿ ਉਹ ਭਾਰਤੀ ਕ੍ਰਿਕਟ ਦਾ ਹਿੱਸਾ (Part of Indian cricket) ਬਣੇ ਕੁਝ ਨੌਜਵਾਨ ਅਜਿਹੇ ਵੀ ਨੇ ਜਿਨ੍ਹਾਂ ਆਪਣੇ ਦੇਸ਼ ਸੂਬੇ ਅਤੇ ਖੇਤਰ ਦਾ ਨਾਂਅ ਰੌਸ਼ਨ ਕਰਨ ਲਈ ਜੀ ਜਾਨ ਦੀ ਮਿਹਨਤ ਕਰ ਰਹੇ ਹਨ। ਅਜਿਹਾ ਹੀ ਇੱਕ ਨੌਜਵਾਨ ਹੈ ਸਰਹੱਦੀ ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਘੁਰਕਵਿੰਡ (Ghurakwind village in Tarn Taran district) ਦਾ ਸੁਖਚੈਨ ਸਿੰਘ ਹੈ।

ਸੁਖਚੈਨ ਸਿੰਘ (Sukhchain Singh) ਦੀ ਉਮਰ ਮਹਿਜ਼ 16 ਸਾਲ ਹੈ, ਪਰ ਕ੍ਰਿਕੇਟ ਦੇ ਖੇਤਰ ‘ਚ ਸੁਖਚੈਨ ਸਿੰਘ (Sukhchain Singh) ਹੁਣ ਧੁੰਮਾਂ ਪਾ ਰਿਹਾ ਹੈ। ਪਿਛਲੇ ਮਹੀਨੇ ਨੋਇਡਾ ‘ਚ ਹੋਏ ਯੰਗ ਸਟਾਰ ਕ੍ਰਿਕਟ ਲੀਗ (Young Star Cricket League) ‘ਚ ਸੁਖਚੈਨ ਸਿੰਘ ਨੇ ਬੈਸਟ ਬਾਲਰ ਦਾ ਐਵਾਰਡ ਜਿੱਤਿਆ ਹੈ। ਸੁਖਚੈਨ ਸਿੰਘ ਉਤਰਾਖੰਡ (Uttarakhand) ਵੱਲੋਂ ਖੇਡਿਆ ਅਤੇ 3 ਲੀਗ ਮੈਂਚਾਂ ‘ਚ 9 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ ਉਤਰਾਖੰਡ ਦੀ ਟੀਮ ਸੈਮੀਫਾਇਨਲ ਤੱਕ ਵੀ ਨਹੀਂ ਪਹੁੰਚ ਸਕੀ, ਪਰ ਸੁਖਚੈਨ ਸਿੰਘ ਦੀ ਸਵਿੰਗ ਕਰਦੀ ਬੋਲ ਨੇ ਕਈਆਂ ਦੀਆਂ ਗਿੱਲੀਆਂ ਖਲਾਰੀਆਂ ਅਤੇ ਤੇਜ਼ ਗੇਂਦਬਾਜ਼ ਸੁਖਚੈਨ ਸਿੰਘ ਨੇ ਟੂਰਨਾਮੈਂਟ ਦਾ ਇੱਕ ਅਹਿਮ ਖਿਤਾਬ ਅਪਣੇ ਨਾਂਅ ਕੀਤਾ। ਟੂਰਨਾਮੈਂਟ ‘ਚ ਸੁਖਚੈਨ ਸਿੰਘ ਇੱਕ ਮੈਚ ‘ਚ ਮੈਨ ਆਫ ਦਾ ਮੈਚ ਵੀ ਰਿਹਾ, ਜਦੋਂਕਿ ਟੂਰਨਾਮੈਂਟ ਦਾ ਬੇਸਟ ਬਾਲਰ ਵੀ ਘੋਸ਼ਿਤ ਕੀਤਾ ਗਿਆ।

ਸੁਖਚੈਨ ਸਿੰਘ ਨੂੰ ਮਿਲਿਆ ਬੈਸਟ ਬਾਲਰ ਦਾ ਐਵਾਰਡ


ਇਸ ਮੌਕੇ ਸੁਖਚੈਨ ਸਿੰਘ ਨੇ ਮੀਡੀਆ ਨਾਲ ਗੱਲ਼ਬਾਤ ਕਰਦੇ ਕਿਹਾ ਕਿ ਉਹ ਸਹਿਵਾਗ ਇੰਟਰਨੈਸ਼ਨਲ ਸਕੂਲ (Sehwag International School) ‘ਚ ਪਿਛਲੇ 4 ਸਾਲ ਤੋਂ ਕ੍ਰਿਕਟ ਦੀ ਟ੍ਰੇਨਿੰਗ ਲੈ ਰਿਹਾ ਹੈ। ਇਸ ਦੌਰਾਨ ਉਸ ਨੇ ਕਈ ਕ੍ਰਿਕੇਟ ਮੁਕਾਬਲੇ ਅਤੇ ਸੀਰੀਜ਼ ਖੇਡੀਆਂ ਚੰਗਾ ਪ੍ਰਦਰਸ਼ਨ ਕੀਤਾ ਹੈ। ਸੁਖਚੈਨ ਸਿੰਘ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਤੇ ਉਸ ਦੇ ਪਰਿਵਾਰ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਉਸ ਦੇ ਕੋਚ ਦਾ ਵੀ ਬਹੁਤ ਅਹਿਮ ਯੋਗਦਾਨ ਰਿਹਾ।

ਹੁਣ ਸੁਖਚੈਨ ਸਿੰਘ ਅਗਲੇ ਟੂਰਨਾਮੈਂਟ ਅਤੇ ਆਈਪੀਐੱਲ ‘ਚ ਸਲੈਕਸ਼ਨ ਦੀ ਤਿਆਰੀ ਕਰ ਰਿਹਾ ਹੈ। ਉਸ ਦਾ ਸੁਪਨਾ ਹੈ ਕਿ ਉਹ ਭਾਰਤੀ ਟੀਮ ਦਾ ਹਿੱਸਾ ਬਣੇ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੇ। ਇਸ ਮੌਕੇ ਸੁਖਚੈਨ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਉਸ ਦੀ ਬਾਹ ਫੜੇ ਤਾਂ ਜੋ ਉਹ ਦੇਸ਼ ਦਾ ਨਾਂਅ ਪੂਰੀ ਦੁਨੀਆਂ ‘ਚ ਚਮਕਾ ਸਕੇ।

ਸੁਖਚੈਨ ਸਿੰਘ ਨੂੰ ਮਿਲਿਆ ਬੈਸਟ ਬਾਲਰ ਦਾ ਐਵਾਰਡ


ਇਸ ਮੌਕੇ ਸੁਖਚੈਨ ਸਿੰਘ ਦੇ ਪਿਤਾ ਗਗਨਦੀਪ ਸਿੰਘ ਨੇ ਸਰਕਾਰ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ, ਕਿ ਤਰਨਤਾਰਨ ਜ਼ਿਲ੍ਹੇ ‘ਚ ਕ੍ਰਿਕਟ ਅਤੇ ਹੋਰਨਾਂ ਖੇਡਾਂ ਲਈ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਕਾਬਲੇ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਮਿਲਦੀ। ਉਨ੍ਹਾਂ ਸਰਕਾਰ ਕੋਲ ਗੁਹਾਰ ਲਗਾਈ ਕਿ ਉਸ ਦੇ ਬੇਟੇ ਦੀ ਬਾਂਹ ਫੜੀ ਜਾਵੇਂ ਤਾਂ ‘ਚੋਂ ਉਹ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕੇ।


ਇਹ ਵੀ ਪੜ੍ਹੋ:Pakistan vs West Indies: ਮੁਹੰਮਦ ਨਵਾਜ਼ ਦੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਹੋਏ ਆਜ਼ਮ ਤੇ ਪੂਰਨ

ABOUT THE AUTHOR

...view details