ਤਰਨਤਾਰਨ: ਭਿੱਖੀਵਿੰਡ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਜਵਾਈ ਵੱਲੋਂ ਆਪਣੇ ਸਹੁਰੇ ਘਰ 'ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਆਪਣੀ ਜਾਨ ਕਮਰਿਆਂ ਅੰਦਰ ਵੜ ਕੇ ਬਚਾਈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭਿੱਖੀਵਿੰਡ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਹਨਾਂ ਦਾ ਜਵਾਈ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਲਟੋਹਾ ਜੋ ਕਿ ਨਸ਼ੇ ਕਰਨ ਦਾ ਆਦੀ ਹੈ, ਉਸ ਦੀ ਭੈਣ ਜਸਬੀਰ ਕੌਰ ਨੂੰ ਵੀ ਉਸ ਨੇ ਘਰੋਂ ਕੱਢ ਦਿੱਤਾ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਉਨਾਂ ਨੂੰ ਤੰਗ ਪਰੇਸ਼ਾਨ ਕਰਦਾ ਆ ਰਿਹਾ ਹੈ ਅਤੇ ਫੋਨ 'ਤੇ ਵਾਰ-ਵਾਰ ਧਮਕੀਆਂ ਵੀ ਦਿੰਦਾ ਰਿਹਾ। (Shots on Fired in laws Family)
ਘਰ 'ਤੇ ਚਲਾਈਆਂ ਗੋਲੀਆਂ: ਉਨ੍ਹਾਂ ਕਿਹਾ ਕਿ ਘਰ ਦਾ ਜਵਾਈ ਹੋਣ ਕਾਰਨ ਉਹ ਅਜੇ ਤੱਕ ਚੁੱਪ ਸਨ ਪਰ ਅਖੀਰ ਉਸ ਵਕਤ ਹੋ ਗਈ ਜਦੋਂ ਉਸ ਨੇ ਪਹਿਲਾਂ ਫੋਨ 'ਤੇ ਉਹਨਾਂ ਦੀ ਭੈਣ ਜਸਬੀਰ ਕੌਰ ਨੂੰ ਧਮਕੀ ਦਿੱਤੀ ਕਿ ਭਿੱਖੀਵਿੰਡ ਵਾਲਿਆਂ ਨੂੰ ਫੋਨ ਕਰਦੇ ਮੈਂ ਗੋਲੀਆਂ ਚਲਾਉਣ ਲਈ ਆ ਰਿਹਾ ਹਾਂ, ਜਿਸ ਤੋਂ ਬਾਅਦ ਦਵਿੰਦਰ ਸਿੰਘ ਭਿੱਖੀਵਿੰਡ ਵਿਖੇ ਮਿਤੀ 15 ਅਕਤੂਬਰ ਵਕਤ ਕਰੀਬ ਡੇਢ ਵਜੇ ਉਨਾਂ ਦੇ ਘਰ ਦੇ ਬਾਹਰ ਅੰਮ੍ਰਿਤਸਰ ਖੇਮਕਰਨ ਹਾਈਵੇ 'ਤੇ ਆਪਣੀ ਗੱਡੀ ਨੂੰ ਖੜੀ ਕਰਦਾ ਹੈ ਅਤੇ ਅਤੇ ਗਾਲੀ ਗਲੋਚ ਕਰਦਾ ਧਮਕੀਆਂ ਦਿੰਦਾ ਹੋਇਆ ਸ਼ਰੇਆਮ 315 ਬੋਰ ਦੀ ਰਾਈਫਲ ਨਾਲ ਉਹਨਾਂ ਦੇ ਘਰ ਦੇ ਉੱਤੇ ਸਿੱਧੀਆਂ ਗੋਲੀਆਂ ਚਲਾ ਦਿੰਦਾ ਹੈ। ਜੋ ਕਿ ਤਕਰੀਬਨ ਛੇ ਰਾਊਂਡ ਫਾਇਰ ਉਸ ਵੱਲੋਂ ਸਿੱਧੇ ਹੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਆਪਣੀ ਜਾਨ ਘਰ ਦੇ ਅੰਦਰ ਕਮਰਿਆਂ 'ਚ ਵੜ ਕੇ ਬਚਾਉਂਦਾ ਹੈ।