ਤਰਨਤਾਰਨ: ਪਿੰਡ ਲਾਲਪੁਰਾ ਵਿਖੇ ਬੈਂਕ ਦੇ ਕਰਜ਼ੇ ਤੋਂ ਪ੍ਰੇਸ਼ਾਨ ਇਕਬਾਲ ਸਿੰਘ ਨਾਮਕ ਨੋਜਵਾਨ ਵੱਲੋਂ ਆਤਮ-ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਕਬਾਲ ਸਿੰਘ ਦੇ ਪਿਤਾ ਕਾਬਲ ਸਿੰਘ ਵੱਲੋਂ ਬੈਂਕ ਤੋਂ ਪੰਦਰਾ ਲੱਖ ਰੁਪਏ ਕਰਜ਼ਾ ਲਿਆ ਗਿਆ ਸੀ ਤੇ ਕਰਜ਼ੇ ਦੇ ਚੱਲਦਿਆਂ ਉਸਦੇ ਪਿਤਾ ਨੇ ਪੰਜ ਸਾਲ ਪਹਿਲਾਂ ਆਤਮ-ਹੱਤਿਆ ਕਰ ਲਈ ਗਈ ਸੀ। ਪਿਤਾ ਦੀ ਮੌਤ ਮਗਰੋਂ ਬੈਂਕ ਵਾਲੇ ਲਗਾਤਾਰ ਇਕਬਾਲ ਸਿੰਘ ਨੂੰ ਕਰਜ਼ੇ ਲਈ ਪ੍ਰੇਸ਼ਾਨ ਕਰ ਰਹੇ ਸਨ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਇਕਬਾਲ ਸਿੰਘ ਨੇ ਵੀ ਪਿਤਾ ਤੋ ਬਾਅਦ ਆਤਮ-ਹੱਤਿਆ ਦਾ ਰਾਹ ਚੁਣਿਆ। ਮ੍ਰਿਤਕ ਇਕਬਾਲ ਸਿੰਘ ਆਪਣੇ ਪਿੱਛੇ ਬਿਰਧ ਮਾਤਾ ਅਤੇ ਪੰਜ ਸਾਲ ਦੀ ਬੱਚੀ ਛੱਡ ਗਿਆ ਹੈ।
ਤਰਨਤਾਰਨ ’ਚ ਪਿਤਾ ਵੱਲੋਂ ਲਏ ਕਰਜ਼ੇ ਕਾਰਣ ਪੁੱਤਰ ਨੇ ਕੀਤੀ ਆਤਮ-ਹੱਤਿਆ - ਬੈਂਕ
ਪਿੰਡ ਲਾਲਪੁਰਾ ਵਿਖੇ ਬੈਂਕ ਦੇ ਕਰਜ਼ੇ ਤੋਂ ਪ੍ਰੇਸ਼ਾਨ ਇਕਬਾਲ ਸਿੰਘ ਨਾਮਕ ਨੋਜਵਾਨ ਕਿਸਾਨ ਵੱਲੋਂ ਆਤਮ-ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਕਬਾਲ ਸਿੰਘ ਦੇ ਪਿਤਾ ਕਾਬਲ ਸਿੰਘ ਵੱਲੋਂ ਬੈਂਕ ਤੋਂ ਪੰਦਰਾ ਲੱਖ ਰੁਪਏ ਕਰਜ਼ਾ ਲਿਆ ਗਿਆ ਸੀ ਤੇ ਕਰਜ਼ੇ ਦੇ ਚੱਲਦਿਆਂ ਉਸਦੇ ਪਿਤਾ ਨੇ ਪੰਜ ਸਾਲ ਪਹਿਲਾਂ ਆਤਮ-ਹੱਤਿਆ ਕਰ ਲਈ ਗਈ ਸੀ।
ਤਸਵੀਰ
ਗੌਰਤਲੱਬ ਹੈ ਕਿ ਮ੍ਰਿਤਕ ਦੀ ਪਤਨੀ ਦੀ ਪਿੱਛਲੇ ਸਾਲ ਮੋਤ ਹੋ ਗਈ ਸੀ, ਹੁਣ ਪਰਿਵਾਰ ’ਚ ਬਜ਼ੁਰਗ ਮਾਂ ਤੇ ਛੋਟੀ ਬੱਚੀ ਹੀ ਰਹਿ ਗਏ ਹਨ। ਜਾਂਚ ਅਧਿਕਾਰੀ ਅਮਰਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਇਕਬਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਇਕਬਾਲ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।