ਤਰਨ ਤਾਰਨ: ਲੋਕ ਇਨਸਾਫ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਿਆਲਿਟੀ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੁੱਧ ਹਰੀਕੇ ਪੱਤਣ ਤੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕੀਤੀ। ਇਸ ਅਧਿਕਾਰ ਯਾਤਰਾ ਦੀ ਅਗਵਾਈ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੀਤੀ।
ਇਹ ਯਾਤਰਾ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੋਂ ਹੁੰਦੀ ਹੋਈ 19 ਨਵੰਬਰ ਨੂੰ ਚੰਡੀਗੜ੍ਹ ਵਿਖੇ ਪਹੁੰਚੇਗੀ, ਜਿਥੇ ਪੰਜਾਬ ਵਿਧਾਨ ਸਭਾ ਵਿੱਚ 21 ਲੱਖ ਲੋਕਾਂ ਦੇ ਦਸਤਖਤਾਂ ਵਾਲੇ ਕਾਗਜ਼ ਵਿਧਾਨ ਸਭਾ ਕਮੇਟੀ ਨੂੰ ਸੋਂਪ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਵੱਲੋਂ ਗੁਆਂਢੀ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀਆਂ ਦੀ ਰਿਆਲਿਟੀ ਵਸੂਲਣ ਦੀ ਮੰਗ ਕਰੇਗੀ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਅਤੇ ਸਾਥੀਆਂ ਨੇ ਹਰੀਕੇ ਪੱਤਣ ਦਰਿਆ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ 'ਤੇ ਪਾਣੀ ਹੱਥ ਵਿੱਚ ਲੈ ਕੇ ਪਾਣੀਆਂ ਦੀ ਰਿਆਲਿਟੀ ਵਸੂਲਣ ਲਈ ਆਖਰੀ ਦਮ ਤੱਕ ਲੜਾਈ ਲੜਣ ਦੀ ਸਹੁੰ ਖਾਦੀ।