ਤਰਨ ਤਾਰਨ:ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਜਵੰਧਾ ਵਿੱਚ ਜ਼ਮੀਨ ਵਿੱਚ ਵੱਟ ਦੇ ਝਗੜੇ ਨੂੰ ਲੈਕੇ ਦੋ ਧਿਰਾਂ ਵਿਚ ਆਪਸੀ ਵਿਵਾਦ ਹੋ ਗਿਆ। ਇਸ ਮਾਮੂਲੀ ਤਕਰਾਰ ਦੇ ਚੱਲਦੇ ਇੱਕ ਧਿਰ ਨੇ ਦੂਜੀ ਧਿਰ ਉੱਪਰ ਫਾਇਰਿੰਗ ਕਰ ਦਿੱਤੀ। ਜਾਣਕਾਰੀ ਅਨੁਸਾਰ ਇਸ ਫਾਈਰਿੰਗ ਕਾਰਨ ਦੂਜੀ ਧਿਰ ਦਾ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਦੂਜੀ ਧਿਰ ਦੇ ਵਿਅਕਤੀ ਦੀ ਕੁੱਟਮਾਰ ਹੋਣ ਕਰਕੇ ਉਹ ਜ਼ਖਮੀ ਹੋ ਗਿਆ।
ਇਸ ਖੂਨੀ ਘਟਨਾ ਦੀ ਇੱਕ ਪੂਰੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਜਿੱਥੇ ਦੋਵੇਂ ਧਿਰਾਂ ਦੇ ਲੋਕ ਭਿੜਦੇ ਵਿਖਾਈ ਦਿੱਤੇ ਉੱਥੇ ਹੀ ਇੱਕ ਧਿਰ ਦੂਜੀ ਧਿਰ ਉੱਪਰ ਗੋਲੀਆਂ ਚਲਾਉਂਦੀ ਵੀ ਵਿਖਾਈ ਦਿੱਤੀ।
ਤਰਨ ਤਾਰਨ ਚ ਜ਼ਮੀਨੀ ਵਿਵਾਦ ਨੂੰ ਲੈਕੇ ਚੱਲੀਆਂ ਗੋਲੀਆਂ ਗੋਲੀ ਲੱਗਣ ਨਾਲ ਜ਼ਖਮੀ ਹੋਏ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁਰਾਣਾ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਦੇ ਕੁਝ ਲੋਕਾਂ ਨੇ ਵੱਟ ਨੂੰ ਲੈਕੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹੀ ਦੇਰ ਵਿੱਚ ਆਪਣੇ ਸਾਥੀਆਂ ਨੂੰ ਬੁਲਾਕੇ ਸਾਡੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਓਧਰ ਇਸ ਘਟਨਾ ਨੂੰ ਲੈਕੇ ਮੌਕੇ ਉੱਪਰ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਆਪਸੀ ਪੁਰਾਣਾ ਝਗੜਾ ਹੈ ਜਿਸ ਵਿੱਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਹੈ ਜਦ ਕਿ ਦੂਜੀ ਧਿਰ ਦਾ ਵੀ ਇਕ ਵਿਅਕਤੀ ਜ਼ਖ਼ਮੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ।
ਇਹ ਵੀ ਪੜ੍ਹੋ:ਮੌਕਾ ਦੇਖਦੇ ਹੀ ਮੀਟਰ ਰੀਡਰ ਨੇ ਰੁਪਏ ਮੂੰਹ ’ਚ ਪਾਏ, ਲੋਕਾਂ ਨੇ ਧੱਕੇ ਨਾਲ ਕਢਵਾਏ ਬਾਹਰ, ਵੀਡੀਓ ਹੋਈ ਵਾਇਰਲ