ਖਡੂਰ ਸਾਹਿਬ : ਸੂਬੇ ਵਿੱਚ ਲੋਕ ਸਭਾ ਚੋਣਾਂ ਨੇੜੇ ਹੀ ਹਨ, ਇਸੇ ਨੂੰ ਲੈ ਕੇ ਪਾਰਟੀਆਂ ਦੇ ਉਮੀਦਵਾਰਾਂ ਦੁਆਰਾ ਆਪਣੇ ਆਪਣੇ ਇਲਾਕਿਆਂ ਵਿੱਚ ਚੋਣ ਰੈਲੀਆਂ ਦੇ ਦੌਰ ਅਤੇ ਇੱਕ-ਦੂਜੇ 'ਤੇ ਆਰੋਪਾਂ ਦੇ ਸਿਲਸਿਲੇ ਜਾਰੀ ਹਨ।
ਇਸੇ ਸਬੰਧ ਵਿੱਚ ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਆਪਣੀ ਵਿਰੋਧੀ ਧਿਰ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ 'ਤੇ ਆਪਣੇ ਚੋਣ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਦੇ ਪੈਸੇ ਅਤੇ ਬਣਨ ਵਾਲੇ ਲੰਗਰ ਦੇ ਦੁਰਪ੍ਰਯੋਗ ਦਾ ਆਰੋਪ ਲਗਾਇਆ ਹੈ।
ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਅਗਰ ਇਹ ਪ੍ਰਥਾ ਚੋਣਾ ਵਿੱਚ ਬੰਦ ਨਾਂ ਹੋਈ ਤਾਂ ਉਹ ਇਸ ਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਕਰਨਗੇ। ਉਹਨਾਂ ਆਰੋਪ ਲਗਾਇਆ ਬੀਬੀ ਜਗੀਰ ਕੌਰ ਨੇ ਚੋਣਾਂ ਵਿੱਚ ਇਹ ਸਭ ਕੁੱਝ ਕਰਨ ਲਈ ਪੰਜ ਮੁੱਖ ਗੁਰਦੁਆਰਿਆਂ ਦੇ ਮੈਨੇਜਰਾਂ ਦੀ ਬਦਲੀ ਵੀ ਆਪਣੇ ਹਿਸਾਬ ਨਾਲ ਕਰਵਾਈ ਤਾਂ ਕਿ ਗੁਰਦਵਾਰਾ ਸਾਹਿਬ ਤੋਂ ਚੋਣਾਂ ਦਾ ਪ੍ਰਚਾਰ ਕੀਤਾ ਜਾ ਸਕੇ।
ਡਿੰਪਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਵਾਇਆਂ ਹੁਣ ਇਸੇ ਤਰਾਂ ਐਸਜੀਪੀਸੀ ਨੂੰ ਵੀ ਉਹਨਾਂ ਤੋਂ ਮੁਕਤ ਕਰਵਾਉਣ ਦੀ ਜ਼ਰੂਰਤ ਹੈ ਅਤੇ ਇਹਨਾਂ ਚੋਣਾਂ ਤੋਂ ਬਾਅਦ ਉਹ ਗੁਰੂ ਘਰਾਂ ਨੂੰ ਮੁਕਤ ਕਰਵਾਉਣਗੇ।