ਤਰਨ ਤਾਰਨ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਯੂਥ ਪ੍ਰਭਾਰੀ ਮਨਜਿੰਦਰ ਸਿੰਘ ਸਿੱਧੂ ਨੂੰ ਟਿੱਕਟ ਦੇਣ ਦਾ ਹਰਵਿੰਦਰ ਕੌਰ ਉਸਮਾਂ ਨੇ ਵਿਰੋਧ ਕੀਤਾ।
ਮਨਜਿੰਦਰ ਸਿੱਧੂ 'ਤੇ ਔਰਤ ਨੇ ਲਾਇਆ ਛੇੜਛਾੜ ਦਾ ਦੋਸ਼
ਲੋਕ ਸਭਾ ਸੀਟ ਲਈ ਹਲਕਾ ਖ਼ਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਟਿਕਟ ਮਿਲਣ ਤੋਂ ਬਾਅਦ ਮੁਸ਼ਕਲ ਦੇ ਘੇਰੇ ਵਿੱਚ ਫਸ ਗਏ ਹਨ। ਸਿੱਧੂ 'ਤੇ ਹਰਵਿੰਦਰ ਕੌਰ ਉਸਮਾਂ ਵੱਲੋਂ ਛੇੜਛਾੜ ਦੇ ਦੋਸ਼ ਲਗਾਏ ਹਨ।
ਦਰਅਸਲ, 2013 'ਚ ਹਰਵਿੰਦਰ ਕੌਰ ਉਸਮਾਂ ਨੇ ਮਨਜਿੰਦਰ ਸਿੰਘ ਸਿੱਧੂ ਤੇ ਵਿਆਹ ਸਮਾਗਮ ਦੌਰਾਨ ਆਪਣੇ ਨਾਲ ਕਥਿਤ ਤੌਰ 'ਤੇ ਸਰੀਰਕ ਛੇੜਛਾੜ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਦੇ ਨਾਲ ਹੀ ਵਿਆਹ ਪਾਰਟੀ ਦੌਰਾਨ ਹਰਵਿੰਦਰ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਸੀ।
ਇਸ ਤੋਂ ਬਾਅਦ ਹਰਵਿੰਦਰ ਕੌਰ ਦੇ ਪਰਿਵਾਰ ਵੱਲੋਂ ਸੰਘਰਸ਼ ਤੋਂ ਬਾਅਦ ਪੁਲਿਸ ਵੱਲੋਂ ਮਨਜਿੰਦਰ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਸੀ। ਪਾਰਟੀ ਵੱਲੋਂ ਸਿੱਧੂ ਨੂੰ ਜ਼ਿਲ੍ਹਾ ਪੱਧਰ ਉੱਤੇ ਬਾਅਦ ਵਿੱਚ ਪੰਜਾਬ ਪੱਧਰ ਦੇ ਉਚ ਅਹੁਦੇ ਲਈ ਨਵਾਜ਼ਿਆ ਗਿਆ।
ਹੁਣ ਵੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ 'ਚ ਪੀੜਤ ਹਰਵਿੰਦਰ ਕੌਰ ਉਸਮਾਂ ਮਨਜਿੰਦਰ ਸਿੰਘ ਸਿੱਧੂ ਵਿਰੁੱਧ ਕੀ ਕੁਝ ਵੱਡਾ ਸੰਘਰਸ਼ ਛੇੜਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।