ਤਰਨਤਾਰਨ:ਵਿਧਾਨ ਸਭਾ ਹਲਕਾ ਖੇਮਕਰਨ (Assembly constituency Khemkaran) ਅਧੀਨ ਪੈਂਦੇ ਪਿੰਡ ਤਲਵੰਡੀ ਬੁੱਧ ਸਿੰਘ ਵਿਖੇ ਕਾਂਗਰਸ ਪਾਰਟੀ ਦੇ ਸਰਪੰਚ (Congress Party Sarpanch) ਵੱਲੋਂ ਜ਼ਬਰਦਸਤੀ ਪੈਣ ਦਾ ਪੁਰਾਣਾ ਸ਼ਮਸ਼ਾਨ ਘਾਟ ਢਾਹ ਕੇ ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਾਂਗਰਸੀ ਸਰਪੰਚ (Congress Party Sarpanch) ਵੱਲੋਂ ਪਿੰਡ ਦਾ 100 ਸਾਲ ਪੁਰਾਣਾ ਸ਼ਮਸ਼ਾਨਘਾਟ ਢਾਹ ਦਿੱਤਾ ਗਿਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸ਼ਮਸ਼ਾਨਘਾਟ ਵਿੱਚ ਸਰਕਾਰੀ ਚਾਰਦੀਵਾਰੀ ਅਤੇ ਸਰਕਾਰੀ ਇਮਾਰਤ ਵੀ ਬਣੀ ਹੋਈ ਸੀ, ਪਰ ਸਰਪੰਚ ਵੱਲੋਂ ਜ਼ਬਰਦਸਤ ਸ਼ਮਸ਼ਾਨਘਾਟ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਤਬਦੀਲ ਕੀਤਾ ਗਿਆ ਹੈ ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਜਿੱਥੇ ਨਵਾਂ ਸ਼ਮਸ਼ਾਨਘਾਟ ਬਣਾਇਆ ਗਿਆ ਹੈ ਉਹ ਸਕੂਲ ਦੇ ਬਿਲਕੁਲ ਨਾਲ ਜੋੜ ਕੇ ਬਣਾਇਆ ਗਿਆ। ਜਿੱਥੇ ਬੱਚਿਆਂ ਦੇ ਭਵਿੱਖ ਨਾਲ ਵੀ ਖਿਲਵਾੜ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ (Demand from Punjab Government) ਕੀਤੀ ਹੈ ਕਿ ਉਕਤ ਸਰਪੰਚ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੁਰਾਣੇ ਸ਼ਮਸ਼ਾਨਘਾਟ ਦੀ ਫਿਰ ਤੋਂ ਉਸਾਰੀ ਪੁਰਾਣੀ ਜਗ੍ਹਾ ‘ਤੇ ਹੀ ਕੀਤੀ ਜਾਵੇ।