ਤਰਨ-ਤਾਰਨ:ਥਾਣਾ ਸਦਰ ਮੌੜ ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦਪੁਰ 'ਚ ਉਸ ਵੇਲੇ ਮਾਤਮ ਛਾ ਗਿਆ ਜਦੋਂ 2 ਨਸ਼ੇੜੀਆਂ ਵੱਲੋਂ ਕੰਵਲਜੀਤ ਸਿੰਘ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਉਸਦੇ ਹੀ ਘਰ ਸੁੱਟ ਕੇ ਫ਼ਰਾਰ ਹੋ ਗਏ।
ਇਸ ਮੌਕੇ ਮ੍ਰਿਤਕ ਦੇ ਭਰਾ ਗੁਰਜੰਟ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਭਰਾ ਕੰਵਲਜੀਤ ਸਿੰਘ ਨੂੰ ਦੋ ਵਿਅਕਤੀ ਗੋਪੀ ਸਿੰਘ ਸੰਨ ਪੁੱਤਰ ਮੁਖਤਿਆਰ ਸਿੰਘ ਅਤੇ ਜੱਗਾ ਸਿੰਘ ਦੋਵੇਂ ਘਰ ਤੋਂ ਆ ਕੇ ਲੈ ਗਏ ਅਤੇ ਉਸ ਦਾ ਕਤਲ ਕਰਕੇ ਲਾਸ਼ ਘਰ ਵਿੱਚ ਹੀ ਸੁੱਟ ਗਏ ਜਿਸ ਦੇ ਲਿਖਤੀ ਰੂਪ ਵਿਚ ਦਰਖ਼ਾਸਤ ਥਾਣਾ ਸਦਰ ਪੱਟੀ ਮੋੜ ਵਿਖੇ ਦੇ ਦਿੱਤੀ ਗਈ ਹੈ।