ਤਰਨਤਾਰਨ:ਪੰਜਾਬ ਦੇ ਲੋਕ ਹਾਲੇ ਤੱਕ ਵੀ ਪਾਣੀ ਦੀ ਮਾਰ ਚੱਲ ਰਹੇ ਨੇ ਕਿਉਂਕਿ ਬੰਨਾਂ ਦਾ ਟੁੱਟਣਾ ਲਗਾਤਾਰ ਜਾਰੀ ਹੈ। ਹੁਣ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਜੌਹਲ ਢਾਏ ਵਾਲਾ ਦੇ ਨਜ਼ਦੀਕ ਤੋਂ ਸਤਲੁਜ ਦਰਿਆ ਦਾ ਬੰਨ ਬੀਤੇ ਤਿੰਨ ਮਹੀਨੇ ਪਹਿਲਾਂ ਆਏ ਹੜਾਂ ਕਾਰਨ ਟੁੱਟ ਗਿਆ ਸੀ। ਜਿਸ ਕਾਰਨ ਪਿੰਡ ਜੌਹਲ ਢਾਏ ਵਾਲਾ, ਧੂੰਦਾ, ਭੈਲ ਮੁੰਡਾ, ਕਲੈਰ, ਗੁੱਜਰਪੁਰਾ, ਘੜਕਾ ਇਸਦੀ ਲਪੇਟ ਵਿੱਚ ਬੁਰੀ ਤਰ੍ਹਾਂ ਨਾਲ ਆ ਗਏ। ਇਸ ਕਾਰਨ ਕਿਸਾਨਾਂ ਦੀ 15 ਤੋਂ 16 ਹਜ਼ਾਰ ਏਕੜ ਫ਼ਸਲ ਜਿੱਥੇ ਖਰਾਬ ਹੋ ਗਈ, ਉੱਥੇ ਹੀ ਕਿਸਾਨਾਂ ਦੀਆਂ ਇਹਨਾਂ ਜਮੀਨਾਂ ਵਿੱਚ ਚਾਰ ਤੋਂ ਪੰਜ ਪੰਜ ਫੁੱਟ ਰੇਤਾ ਭਰ ਗਿਆ ਅਤੇ ਕਈ ਜਮੀਨਾਂ ਵਿੱਚ 10 ਤੋਂ 15 ਫੁੱਟ ਡੂੰਘੇ ਟੋਏ ਪੈ ਗਏ। ਜਿਸ ਕਾਰਨ ਕਿਸਾਨਾਂ ਦੀਆਂ ਜਮੀਨਾਂ ਵੀ ਬਰਬਾਦ ਹੋ ਗਈਆਂ ।
Satluj River: ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵੇ ਹੋਏ ਹਵਾ-ਹਵਾਈ, ਲੋਕ ਹੱਥ ਜੋੜ ਕਰ ਰਹੇ ਅਪੀਲ !
ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵੇ ਅਤੇ ਵਾਅਦੇ ਉਦੋਂ ਹਵਾ-ਹਵਾਈ ਹੁੰਦੇ ਦਿਖਾਈ ਦਿੱਤੇ ਜਦੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਖੁਦ ਹੀ 3 ਮਹੀਨੇ ਤੋਂ ਪੁਲ ਬਣਾਉਣ 'ਚ ਲੱਗੇ ਹੋਏ ਹਨ।ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ
Published : Oct 4, 2023, 5:29 PM IST
ਪ੍ਰਸ਼ਾਸਨ ਨੇ ਨਹੀਂ ਲਈ ਸਾਰ: ਹੜ੍ਹਾਂ ਦੀ ਮਾਰ ਕਾਰਨ ਜਿੱਥੇ ਪਿੰਡਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ, ਜ਼ਮੀਨਾਂ ਬਰਬਾਦ ਹੋ ਗਈਆਂ ਪਰ ਪ੍ਰਸ਼ਾਸਨ ਅਤੇ ਸਰਕਾਰ ਨੇ ਇੰਨ੍ਹਾਂ ਪਿੰਡਾਂ 'ਚ ਆ ਕੇ ਇੱਕ ਵਾਰ ਵੀ ਸਾਰ ਨਹੀਂ ਲਈ। ਜਿਸ ਕਾਰਨ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਅਸੀਂ 3 ਮਹੀਨੇ ਤੋਂ ਟੁੱਟੇ ਇਸ ਬੰਨ ਨੂੰ ਬਣਨ 'ਚ ਲੱਗੇ ਹੋਏ ਹਾਂ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੰਨ ਬੰਨਣ ਵਿੱਚ ਲੱਗੇ ਹੋਏ ਕਿਸਾਨ ਹਰਜੀਤ ਸਿੰਘ, ਸੁਖਦੇਵ ਸਿੰਘ ਅਤੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਬੀਤੇ ਢਾਈ ਤਿੰਨ ਮਹੀਨੇ ਤੋਂ ਸੰਪਰਦਾਵਾਂ ਦੇ ਸਹਿਯੋਗ ਨਾਲ ਉਹ ਇਸ ਬੰਨ ਨੂੰ ਪੂਰਨ 'ਤੇ ਲੱਗੇ ਹੋਏ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਨਾ ਤਾਂ ਇਸ ਬੰਨ ਵੱਲ ਕੋਈ ਗੇੜਾ ਮਾਰਿਆ ਅਤੇ ਨਾ ਹੀ ਕਿਸਾਨਾਂ ਨੂੰ ਕੋਈ ਸਹਾਇਤਾ ਮੁਹੱਈਆ ਕਰਵਾਈ ਹੈ।
- Stubble Burning Cases in Punjab: ਸਰਕਾਰ ਦੀ ਸਖ਼ਤੀ ਦੀ ਨਹੀਂ ਪਰਵਾਹ, ਇੱਕ ਦਿਨ ਵਿੱਚ 100 ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ
- Drugs Free Villages : ਪਠਾਨਕੋਟ ਪੁਲਿਸ ਨੇ ਐਲਾਨਿਆ ਪਹਿਲਾ ਨਸ਼ਾ ਮੁਕਤ ਥਾਣਾ, ਇੱਥੋ ਦੇ 45 ਪਿੰਡ ਹੋਏ ਨਸ਼ਾ ਮੁਕਤ
- Martyr Parminder Singh : ਜਵਾਨ ਪਰਮਿੰਦਰ ਸਿੰਘ ਕਾਰਗਿਲ ਵਿੱਚ ਹੋਏ ਸ਼ਹੀਦ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਕਿਸਾਨ ਆਗੂ ਦੀ ਸਰਕਾਰ ਤੋਂ ਮੰਗ: ਇਸ ਮੌਕੇ ਇਸ ਬੰਨ ਦਾ ਜਾਇਜ਼ਾ ਲੈਣ ਪਹੁੰਚੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ । ਉਨਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਨਿਊਜ਼ ਚੈਨਲਾਂ ਜਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਵਿੱਚ ਲੱਗੀ ਹੋਈ ਹੈ ਪਰ ਪਿੰਡਾਂ ਵਿੱਚ ਕਿਸਾਨਾਂ ਦਾ ਹੜਾਂ ਕਾਰਨ ਬੁਰਾ ਹਾਲ ਹੋਇਆ ਪਿਆ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੰਨ੍ਹਾਂ ਕਿਸਾਨਾਂ ਦੀ ਜਲਦੀ ਤੋਂ ਜਲਦੀ ਸਾਰ ਲਈ ਜਾਵੇ ਅਤੇ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਬੰਨ ਨੂੰ ਬੰਨਣ ਵਿੱਚ ਆਪਣਾ ਸਹਿਯੋਗ ਦੇਵੇ ਤਾਂ ਜੋ ਕਿਸਾਨਾਂ ਦੀ ਥੋੜ੍ਹੀ ਮਦਦ ਹੋ ਜਾਵੇ ਅਤੇ ਚਿੰਤਾ ਘੱਟ ਜਾਵੇ।