ਪੰਜਾਬ

punjab

ETV Bharat / state

ਚੋਰਾਂ ਨੇ ਸੰਤ ਕਬੀਰ ਕੌਨਵੈਂਟ ਡੇ ਬੋਰਡਿੰਗ ਸਕੂਲ ਨੂੰ ਬਣਾਇਆ ਨਿਸ਼ਾਨਾਂ - tarn taran news update

ਤਾਰਨ ਤਰਨ ਸ਼ਹਿਰ ਦੇ ਸੰਤ ਕਬੀਰ ਕੌਨਵੈਂਟ ਡੇ ਬੋਰਡਿੰਗ ਸਕੂਲ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਲੈਸ 10 ਤੋਂ 12 ਲੁਟੇਰਿਆਂ ਵੱਲੋਂ ਸਕੂਲ ਵਿੱਚ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਫੋ਼ਟੋ
ਫੋ਼ਟੋ

By

Published : Dec 2, 2019, 1:35 PM IST

Updated : Dec 2, 2019, 2:03 PM IST

ਤਾਰਨ ਤਰਨ: ਸਥਾਨਿਕ ਪੁਲੀਸ ਚੌਂਕੀ ਘਰਿਆਲਾ ਅਧੀਨ ਪੈਂਦੇ ਸੰਤ ਕਬੀਰ ਕੌਨਵੈਂਟ ਡੇ ਬੋਰਡਿੰਗ ਸਕੂਲ ਵਿਖੇ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ 10 ਤੋਂ 12 ਲੁਟੇਰਿਆਂ ਵੱਲੋਂ ਸਕੂਲ ਵਿੱਚ ਦਾਖ਼ਲ ਹੋ ਕੇ ਚੋਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

ਵੀਡੀਓ

ਚੋਰਾਂ ਨੇ ਪਹਿਲਾ ਸਕੂਲ ਦੇ ਚੌਂਕੀਦਾਰਾਂ ਨੂੰ ਬੰਧਕ ਬਣਾਇਆ ਅਤੇ ਉਨ੍ਹਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਵੀ ਕੀਤਾ ਗਿਆ। ਚੋਰਾਂ ਵੱਲੋਂ ਸਕੂਲ ਦੇ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਅਤੇ ਸਕੂਲ ਦੀ ਭੰਨ-ਤੋੜ ਵੀ ਕੀਤੀ ਗਈ।

ਇਸ ਦੌਰਾਨ ਲੁਟੇਰੇ ਸਕੂਲ ਵਿੱਚੋਂ 65 ਹਜ਼ਾਰ ਦੇ ਕਰੀਬ ਪੈਸੇ ਅਤੇ ਸਕੂਲ ਦੀ ਕੰਟੀਨ ਵਿੱਚ ਖਾਣ-ਪੀਣ ਵਾਲਾ ਸਾਰਾ ਸਾਮਾਨ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੌਕੀਦਾਰਾਂ ਨੇ ਦੱਸਿਆ ਕਿ ਰਾਤ ਤਕਰੀਬਨ 2 ਤੋਂ 3 ਵਜੇ ਆਸ ਪਾਸ 10 ਤੋਂ 12 ਵਿਅਕਤੀਆਂ ਵਲੋਂ ਸਕੂਲ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਰੌਲਾ ਪਾਉਣ 'ਤੇ ਗੋਲੀ ਮਾਰਨ ਦੀ ਵੀ ਧਮਕੀ ਵੀ ਦਿੱਤੀ ਗਈ।

ਇਸ ਸਬੰਧੀ ਸਕੂਲ ਦੇ ਮਾਲਕ ਮਾਨਵਜੀਤ ਸਿੰਘ ਨੇ ਕਿਹਾ ਕਿ ਸਕੂਲ ਵਿੱਚੋਂ ਤਕਰੀਬਨ 1 ਲੱਖ ਰੁਪਏ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ, ਅਤੇ ਇਸ ਸਾਰੀ ਘਟਨਾ ਸਬੰਧੀ ਪੁਲੀਸ ਚੌਂਕੀ ਘਰਿਆਲਾ ਵਿਖੇ ਇਤਲਾਹ ਦੇ ਦਿੱਤੀ ਗਈ ਹੈ।

ਮੌਕੇ 'ਤੇ ਪਹੁੰਚੇ ਪੁਲੀਸ ਚੌਂਕੀ ਘਰਿਆਲਾ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰੀ ਦੀ ਇਸ ਘਟਨਾਂ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Last Updated : Dec 2, 2019, 2:03 PM IST

ABOUT THE AUTHOR

...view details