ਤਰਨਤਾਰਨ:ਚੋਹਲਾ ਸਾਹਿਬ ਤੋ ਗੋਇੰਦਵਾਲ ਰੋਡ ਮੋਹਣਪੁਰ ਦੇ ਨੇੜੇ ਲੁਟੇਰਿਆਂ ਵੱਲੋ ਨੌਜਵਾਨ ਦੀਆਂ ਅੱਖਾਂ ਚ ਜ਼ਹਿਰੀਲੀ ਦਵਾਈ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਸਬੰਧੀ ਪੀੜਤ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, 10 ਸਾਲਾਂ ਤੋਂ ਪਿੰਡ ਸੰਗਤਪੁਰ ਵਿਖੇ ਆਪਣੀ 2 ਕੰਬਾਈਨ ਨੂੰ ਲੈ ਕੇ ਕਟਾਈ ਲਈ ਆ ਰਿਹਾ ਸੀ, ਉਹ ਇੱਕ ਕੰਬਾਈਨ ਪਿੰਡ ਛੱਡ ਕੇ ਮੋਹਨਪੁਰ ਦੇ ਨੇੜੇ ਆ ਰਿਹਾ ਸੀ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰਾਂ ਨੇ ਮੇਰੀਆਂ ਅੱਖਾਂ ’ਚ ਕੋਈ ਜਹਿਰੀਲੀ ਦਵਾਈ ਪਾ ਦਿੱਤੀ। ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਝਾੜੀਆਂ ਚ ਜਾ ਡਿੱਗਾ ਅਤੇ ਬੇਹੋਸ਼ ਹੋ ਗਿਆ।
ਲੁਟੇਰਿਆਂ ਨੇ ਨੌਜਵਾਨ ਦੀ ਅੱਖਾਂ ’ਚ ਜ਼ਹਿਰੀਲੀ ਚੀਜ਼ ਪਾ ਕੀਤੀ ਲੁੱਟ ਦੀ ਕੋਸ਼ਿਸ਼ - ਅੰਜਾਮ ਦੇਣ ਦੀ ਕੋਸ਼ਿਸ਼
ਚੋਹਲਾ ਸਾਹਿਬ ਤੋ ਗੋਇੰਦਵਾਲ ਰੋਡ ਮੋਹਣਪੁਰ ਦੇ ਨੇੜੇ ਲੁਟੇਰਿਆਂ ਵੱਲੋ ਨੌਜਵਾਨ ਦੀਆਂ ਅੱਖਾਂ ਚ ਜ਼ਹਿਰੀਲੀ ਦਵਾਈ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਸਬੰਧੀ ਪੀੜਤ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, 10 ਸਾਲਾਂ ਤੋਂ ਪਿੰਡ ਸੰਗਤਪੁਰ ਵਿਖੇ ਆਪਣੀਆਂ 2 ਕੰਬਾਈਨ ਨੂੰ ਲੈ ਕੇ ਕਟਾਈ ਲਈ ਆ ਰਿਹਾ ਸੀ।
ਲੁਟੇਰਿਆ ਨੇ ਨੌਜਵਾਨ ਦੀ ਅੱਖਾਂ ’ਚ ਜ਼ਹਿਰੀਲੀ ਚੀਜ਼ ਪਾ ਕੀਤੀ ਲੁੱਟ ਦੀ ਕੋਸ਼ਿਸ਼
ਫਿਲਹਾਲ ਪੀੜਤ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਤਾਂ ਕਿ ਉਹ ਕਿਸੇ ਹੋਰ ਦਾ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਕਰ ਸਕਣ।
ਇਹ ਵੀ ਪੜੋ: ਕਣਕ ਦੀ ਨਾੜ ਨੂੰ ਲੱਗੀ ਭਿਆਨਕ ਅੱਗ, 100 ਏਕੜ ਨਾੜ ਸੜ ਕੇ ਸੁਆਹ