ਬੇਕਾਬੂ ਟਰੱਕ ਨੇ ਸਕੂਲ ਬੱਸ 'ਚ ਮਾਰੀ ਟੱਕਰ, 8 ਜ਼ਖ਼ਮੀ - Road accident
ਪਿੰਡ ਭਾਰੋਵਾਲ ਨੇੜੇ ਬੇਕਾਬੂ ਟਰੱਕ ਦੀ ਬੱਸ ਨਾਲ ਟੱਕਰ। ਹਾਦਸੇ ਦੌਰਾਨ 6 ਵਿਦਿਆਰਥੀਆਂ ਸਣੇ 8 ਜ਼ਖ਼ਮੀ। ਟਰੱਕ ਡਰਾਈਵਰ ਮੌਕੇ 'ਤੇ ਫਰਾਰ।
ਬੱਸ ਤੇ ਟਰੱਕ ਦੀ ਟੱਕਰ
ਤਰਨਤਾਰਨ: ਪਿੰਡ ਭਾਰੋਵਾਲ ਨੇੜੇ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਗੋਇੰਦਵਾਲ ਸਾਹਿਬ ਵੱਲ ਜਾ ਰਹੀ ਬੱਸ ਨਾਲ ਬੇਕਾਬੂ ਟਰੱਕ ਦੀ ਟੱਕਰ ਹੋ ਗਈ। ਇਸ ਦੌਰਾਨ 6 ਵਿਦਿਆਰਥੀਆਂ ਸਣੇ 8 ਜ਼ਖ਼ਮੀ ਹੋ ਗਏ।
ਇਸ ਘਟਨਾ ਵਿੱਚ ਜ਼ਖ਼ਮੀ ਵਿਦਿਆਰਥੀਆਂ ਨੂੰ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਜ਼ਖ਼ਮੀ ਵਿਦਿਆਰਥੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਟਰੱਕ ਡਰਾਈਵਰ ਮੌਕੇ 'ਤੇ ਹੀ ਫਰਾਰ ਹੋ ਗਿਆ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਮੌਕੇ ਤੇ ਪੁੱਜ ਕੇ ਮਾਮਲੇ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਬੱਸ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
Last Updated : Mar 15, 2019, 3:31 PM IST