ਤਰਨਤਾਰਨ:ਡੀਆਰਆਈ ਵੱਲੋਂ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਰਹਿਣ ਵਾਲੇ ਇਕ ਟ੍ਰੇਡਰ ਦੇ ਘਰ ਰੇਡ ਕੀਤੀ। ਇਸ ਦੌਰਾਨ ਡੀ ਆਰ ਆਈ (DRI) ਦੀ ਟੀਮ ਨੇ ਘਰ ਦੀ ਤਲਾਸ਼ੀ ਦੇ ਨਾਲ-ਨਾਲ ਟ੍ਰੇਡਰ ਪ੍ਰਭਜੀਤ ਦੇ ਪਰਵਾਰਿਕ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ।
ਦਰਅਸਲ ਪ੍ਰਭਜੀਤ ਇਮਪੋਰਟ ਐਕਸਪੋਰਟ ਦਾ ਕੰਮ ਕਰਦਾ ਹੈ ਅਤੇ ਉਸ ਵੱਲੋਂ ਪਾਕਿਸਤਾਨ (Pakistan) ਤੋਂ ਫਲੋਰ ਟਾਇਲ ਵਾਸਤੇ ਇਸਤੇਮਾਲ ਹੋਣ ਵਾਲਾ ਸੀਮੈਂਟ ਮੁੰਬਈ ਬੰਦਰਗਾਹ ਉਤੇ ਮੰਗਵਾਇਆ ਗਿਆ ਸੀ ਜਿਸ ਕਨਸਾਇਨਮੈਂਟ ਵਿਚੋਂ 140 ਕਿਲੋ ਹੈਰੋਇਨ ਬਰਾਮਦ ਹੋਈ ਸੀ।ਜਿਸ ਤੋਂ ਬਾਅਦ ਡੀਆਰ ਵੱਲੋਂ ਇਹ ਕਾਰਵਾਈ ਕੀਤੀ ਗਈ।
DRI ਵਪਾਰੀ ਦੇ ਘਰ ਕੀਤੀ ਰੇਡ, 6 ਘੰਟੇ ਲਈ ਤਲਾਸ਼ੀ ਡੀਆਰਆਈ ਵੱਲੋਂ ਸ਼ੁਕਰਵਾਰ ਨੂੰ ਚੋਹਲਾ ਸਾਹਿਬ ਦੇ ਪ੍ਰਭਜੀਤ ਸਿੰਘ ਨਾਂ ਦੇ ਵਪਾਰੀ ਦੇ ਘਰ ਰੇਡ ਕੀਤੀ। ਇਸ ਦੌਰਾਨ ਡੀਆਰਆਈ ਦੇ ਅਧਿਕਾਰੀਆਂ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਜਾਣਕਾਰੀ ਮੁਤਾਬਿਕ ਪ੍ਰਭਜੀਤ ਸਿੰਘ ਨੇ ਪਾਕਿਸਤਾਨ ਤੋਂ ਫਲੋਰ ਟਾਇਲ ਵਾਸਤੇ ਇਸਤੇਮਾਲ ਹੋਣ ਵਾਲਾ ਸੀਮੈਂਟ ਮੁੰਬਈ ਬੰਦਰਗਾਹ ਉਤੇ ਮੰਗਵਾਇਆ ਗਿਆ ਸੀ।
ਜਿਸ ਕਨਸਾਇਨਮੈਂਟ ਵਿਚੋਂ 140 ਕਿਲੋ ਹੈਰੋਇਨ ਬਰਾਮਦ ਹੋਈ ਸੀ। ਪ੍ਰਭਜੀਤ ਸਿੰਘ ਦੇ ਚਾਚਾ ਰਾਮ ਸਿੰਘ ਨੇ ਦੱਸਿਆ ਕਿ ਮੁੰਬਈ ਬੰਦਰਗਾਹ ਤੋਂ ਹੈਰੋਇਨ ਬਰਾਮਦਗੀ ਤੋਂ ਬਾਅਦ ਡੀਆਰਆਈ ਦੀ ਟੀਮ ਉਹਨਾਂ ਦੇ ਘਰ ਆਈ ਅਤੇ ਪ੍ਰਭਜੀਤ ਨੂੰ ਨਾਲ ਲੈ ਗਈ। ਉਹਨਾਂ ਨੂੰ ਡੀ ਆਰ ਆਈ ਤੋਂ ਪਤਾ ਲਗਾ ਕਿ ਪ੍ਰਭਜੀਤ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜੋ:15 ਰੁਪਏ ਦਿਹਾੜੀ ਦਾ ਮਾਮਲਾ: ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ !