ਪੰਜਾਬ

punjab

ETV Bharat / state

ਨੂੰਹ ਵੱਲੋਂ ਸੱਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ - ਨੂੰਹ ਵੱਲੋਂ ਸੱਸ ਦੀ ਬੇਰਹਿਮੀ ਨਾਲ ਕੁੱਟ ਮਾਰ

ਨੂੰਹ ਵੱਲੋਂ ਸੱਸ ਦੀ ਬੇਰਹਿਮੀ ਨਾਲ ਕੁੱਟ ਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਾਰਾ ਪਰਿਵਾਰ ਆਇਆ ਸਾਹਮਣੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।

ਨੂੰਹ ਵੱਲੋਂ ਸੱਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਨੂੰਹ ਵੱਲੋਂ ਸੱਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

By

Published : May 4, 2022, 8:49 PM IST

ਤਰਨਤਾਰਨ: ਨੂੰਹ ਵੱਲੋਂ ਸੱਸ ਦੀ ਬੇਰਹਿਮੀ ਨਾਲ ਕੁੱਟ ਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਾਰਾ ਪਰਿਵਾਰ ਆਇਆ ਸਾਹਮਣੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।

ਨੂੰਹ ਵੱਲੋਂ ਸੱਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਸੂਰਵਿੰਡ ਦੀ ਇਕ ਬਜ਼ੁਰਗ ਮਹਿਲਾ ਦੀ ਉਸ ਦੀ ਨੂੰਹ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤਸਵੀਰਾਂ ਸਾਹਮਣੇ ਆਉੁਣ ਤੋਂ ਬਾਅਦ ਜਾਣਕਾਰੀ ਇਕੱਤਰ ਕਰਨ ਲਈ ਪੱਤਰਕਾਰਾਂ ਦੀ ਟੀਮ ਪੀੜਤ ਬਜ਼ੁਰਗ ਜਨਾਨੀ ਦੇ ਘਰ ਪੁੱਜੀ।

ਪੀੜਤਾ ਪ੍ਰੀਤਮ ਕੌਰ (85) ਪਤਨੀ ਸਵ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੇ 4 ਪੁੱਤਰਾਂ ਦੀ ਵੀ ਮੌਤ ਹੋ ਚੁੱਕੀ ਹੈ। ਬਜ਼ੁਰਗ ਦਾ ਕਹਿਣਾ ਸੀ ਕਿ ਮੇਰੇ ਪੁੱਤਰ ਕੁਲਵੰਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਕੁਲਵੰਤ ਸਿੰਘ ਦਾ ਦੂਜਾ ਵਿਆਹ ਹੋਇਆ ਸੀ।

ਨੂੰਹ ਵੱਲੋਂ ਸੱਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਮੇਰੀ ਦੂਜੀ ਨੂੰਹ ਦਲਜੀਤ ਕੌਰ ਅਕਸਰ ਮੇਰੇ ਨਾਲ ਲੜਦੀ-ਝਗੜਦੀ ਰਹਿੰਦੀ ਹੈ ਅਤੇ ਬੇਵਜ੍ਹਾ ਮੇਰੇ ਨਾਲ ਕੁੱਟਮਾਰ ਕਰਦੀ ਰਹਿੰਦੀ ਹੈ। ਬੀਤੇ ਦਿਨ ਮੈਂ ਆਪਣੇ ਘਰ ਬੈਠੀ ਸੀ ਤਾਂ ਇਸ ਦੌਰਾਨ ਮੇਰੀ ਨੂੰਹ ਵੱਲੋਂ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਮੈਨੂੰ ਕਾਫੀ ਗਾਲੀ-ਗਲੋਚ ਕੀਤਾ ਗਿਆ।

ਉਸ ਨੇ ਮੈਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਇਸ ਸੰਬੰਧੀ ਜਦੋਂ ਨੂੰਹ ਦਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਬਜ਼ੁਰਗ ਮਾਤਾ ਪ੍ਰੀਤਮ ਕੌਰ ਵੱਲੋਂ ਮੈਨੂੰ ਲਗਾਤਾਰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਜਿਸ ਕਰਕੇ ਮੈਂ ਇਹ ਕਦਮ ਚੁੱਕਿਆ ਹੈ।

ਨੂੰਹ ਵੱਲੋਂ ਸੱਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਅਖੀਰ ਵਿਚ ਉਸ ਨੇ ਬਜ਼ੁਰਗ ਸੱਸ ਦੀ ਕੁੱਟਮਾਰ ਕਰਨ ਦੇ ਬਾਰੇ ਆਪਣੀ ਗਲਤੀ ਦਾ ਵੀ ਅਹਿਸਾਸ ਕੀਤਾ। ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਮੇਰੀ ਦਾਦੀ ਦੀ ਕੁੱਟਮਾਰ ਕਰਨ ਵਾਲੀ ਮੇਰੀ ਚਾਚੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਮੇਰੀ ਦਾਦੀ ਨੂੰ ਇਨਸਾਫ ਦਿਵਾਇਆ ਜਾਵੇ।

ਉੱਧਰ ਇਸ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਆਗੂ ਮਨੀਸ਼ਾ ਗੁਲਾਟੀ ਵਲੋਂ ਵੀ ਇਸ ਤੇ ਨੋਟਿਸ ਜਾਰੀ ਕਰਦੇ ਹੋਏ ਤਰਨਤਾਰਨ ਐੱਸਐੱਸਪੀ ਤੋਂ ਦੋ ਦਿਨ ਦੇ ਵਿੱਚ ਇਸ ਦਾ ਨੋਟਿਸ ਮੰਗਿਆ ਹੈ।

ਇਹ ਵੀ ਪੜ੍ਹੋ:ਬਠਿੰਡਾ ਚ ਲੱਸੀ ਪੀਣ ਨਾਲ 8 ਲੋਕ ਹੋਏ ਬਿਮਾਰ

ABOUT THE AUTHOR

...view details