ਪੰਜਾਬ

punjab

ETV Bharat / state

ਹਰੀਕੇ ਝੀਲ ਦੀ ਬਦਲੇਗੀ ਨੁਹਾਰ, ਸੈਲਾਨੀਆਂ ਦੀ ਗਿਣਤੀ 'ਚ ਹੋਵੇਗਾ ਵਾਧਾ - ਏਸ਼ੀਅਨ ਡਿਵੈਲਪਮੈਂਟ ਬੈਂਕ

9 ਕਰੋੜ 93 ਲੱਖ ਰੁਪਏ ਦੀ ਲਾਗਤ ਵਾਲੇ ਈਕੋ ਟੂਰਿਜ਼ਮ ਡਿਵੈਲਪਮੈਂਟ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਹਰੀਕੇ ਝੀਲ ਦੀ ਦਿੱਖ ਬਦਲ ਜਾਵੇਗੀ ਜਿਸ ਨਾਲ ਪਰਵਾਸੀ ਪੰਛੀਆਂ ਦੇ ਮਨਮੋਹਕ ਨਜ਼ਾਰੇ ਨੂੰ ਵੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਹੋਵੇਗਾ।

ਹਰੀਕੇ ਝੀਲ
ਹਰੀਕੇ ਝੀਲ

By

Published : Jan 1, 2020, 11:33 PM IST

ਤਰਨ ਤਾਰਨ: ਸਤਲੁਜ, ਬਿਆਸ ਦੇ ਸੰਗਮ ਵਜੋਂ ਜਾਣੀ ਜਾਂਦੀ ਪ੍ਰਸਿੱਧ ਹਰੀਕੇ ਝੀਲ ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹੈ। ਸਰਦ ਰੁੱਤ ਚ ਪ੍ਰਵਾਸੀ ਪੰਛੀਆਂ ਦਾ ਮਨਮੋਹਕ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਦੂਰ ਦੂਰ ਤੋਂ ਇੱਥੇ ਸੈਲਾਨੀ ਪ੍ਰਵਾਸੀ ਪੰਛੀਆਂ ਦਾ ਆਨੰਦ ਮਾਨਣ ਆਉਣਦੇ ਹਨ। ਪਿਛਲੇ ਲੰਮੇ ਸਮੇਂ ਤੋਂ ਘੁੰਮਣ ਆਏ ਲੋਕਾਂ ਲਏ ਇੱਥੇ ਯੋਗ ਪ੍ਰਬੰਧ ਨਾ ਹੋਣ ਕਾਰਨ ਸੈਲਾਨੀ ਨਿਰਾਸ਼ ਪਰਤਦੇ ਸਨ। ਲਗਭਗ ਚਾਰ ਦਹਾਕੇ ਪਹਿਲਾਂ ਹੋਂਦ ਵਿੱਚ ਆਈ ਇਸ ਹਰੀਕੇ ਝੀਲ ਨੂੰ ਸੁਧਾਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਦਾਅਵੇ ਵਾਅਦੇ ਤਾਂ ਬਹੁਤ ਕੀਤੇ ਪਰ ਸਰਕਾਰ ਵੱਲੋਂ ਇਸ ਨੂੰ ਸੁਧਾਰਨ ਦਾ ਕੋਈ ਉਪਰਾਲਾ ਨਾ ਕੀਤਾ ਗਿਆ।

ਹਰੀਕੇ ਝੀਲ ਦੀ ਬਦਲ ਰਹੀ ਨੁਹਾਰ

ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ ਸੈਰ ਸਪਾਟਾ ਵਿਭਾਗ ਵੱਲੋਂ ਅਗਸਤ 2015 ਨੂੰ 9 ਕਰੋੜ 93 ਲੱਖ ਰੁਪਏ ਦੀ ਲਾਗਤ ਵਾਲਾ ਈਕੋ ਟੂਰਿਜ਼ਮ ਡਿਵੈਲਪਮੈਂਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਸਦਕਾ ਹਰੀਕੇ ਝੀਲੇ ਦੀ ਨੁਹਾਰ ਰਹੀ ਹੈ। ਜਾਣਕਾਰੀ ਦਿੰਦਿਆਂ ਜੇਈਵ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਕੰਮ ਮੁਕੰਮਲ ਹੋਣ ਵਾਲਾ ਹੈ ਅਤੇ ਜਲਦ ਹੀ ਜੰਗਲੀ ਜੀਵ ਅਤੇ ਵਣ ਵਿਭਾਗ ਹਰੀਕੇ ਦੇ ਸਪੁਰਦ ਕਰ ਦਿੱਤਾ ਜਾਵੇਗਾ। ਘੁੰਮਣ ਆਏ ਸੈਲਾਨੀਆਂ ਨੇ ਗੱਲਬਾਤ ਦੌਰਾਨ ਜਿੱਥੇ ਸਰਕਾਰ ਵੱਲੋਂ ਇਸ ਦੀ ਨੁਹਾਰ ਬਦਲਣ ਦੀ ਗੱਲ ਆਖੀ ਉੱਥਏ ਹੀ ਪ੍ਰਵਾਸੀ ਪੰਛੀਆਂ ਦੇ ਮਨਮੋਹਕ ਨਜ਼ਾਰੇ ਦੇ ਜੰਮ ਕੇ ਸੋਹਲੇ ਗਾਏ।

ਇਹ ਵੀ ਪੜ੍ਹੋ- ਨਵੇਂ ਸਾਲ ਦੇ ਪਹਿਲੇ ਦਿਨ ਕੈਪਟਨ ਦਾ ਬਿਆਨ, ਸਰਾਕਰੀ ਵਿਭਾਗਾਂ ਦੇ ਕੰਮਾਂ 'ਚ ਸੁਧਾਰ ਲਿਆਉਣ ਦੀ ਕੀਤੀ ਗੱਲ

ਜਿਥੇ ਹਰੀਕੇ ਝੀਲ ਦੇ ਵੱਖ-ਵੱਖ ਖੇਤਰਾਂ ਵਿੱਚ ਪੰਛੀਆਂ ਨੂੰ ਦੇਖਣ ਲਈ ਕਰੀਬ 27 ਫੁੱਟ ਉੱਚੇ ਵਾਚ ਟਾਵਰ ਆਦਿ ਬਣਾਏ ਗਏ ਹਨ, ਉਥੇ ਹੀ ਝੀਲ ਦੇ ਪਾਣੀ ਵਿੱਚ ਪੈਡਲ ਬੋਟਾਂ ਵੀ ਚਲਾਈਆਂ ਜਾਣਗੀਆਂ ਜਿਸ ਦਾ ਸੈਲਾਨੀ ਆਨੰਦ ਮਾਣ ਸਕਣਗੇ। ਇਸ ਪ੍ਰੋਜੈਕਟ ਵਿੱਚ ਹਰੀਕੇ ਝੀਲ ਦੇ ਵੱਖ ਵੱਖ ਖੇਤਰਾਂ ਵਿੱਚ ਵਿਆਖਿਆ ਕੇਂਦਰ,ਕੈਫੇਟੇਰੀਆ, ਪਾਰਕਿੰਗ ਨੋਜ਼ ਪੁਆਇੰਟ ਉੱਪਰ 40 ਮੀਟਰ ਲੰਬਾ ਰੈਂਪ, ਬਰਡ ਹਾਈਡ, ਗਾਰਡ ਪੋਸਟ ਟਿਕਟ ਕਾਊਂਟਰ ਬਣਾਏ ਗਏ ਹਨ ਅਤੇ ਈਕੋ ਕਾਰਾਂ ਅਤੇ 48 ਪੈਡਲ ਬੋਟਾਂ ਲਿਆਂਦੀਆਂ ਗਈਆਂ ਹਨ। ਰਾਸ਼ਟਰੀ ਮਾਰਗ 54 'ਤੇ ਹਰੀਕੇ ਹੈੱਡ ਵਰਕਸ ਦੇ ਬਿਲਕੁਲ ਨਜ਼ਦੀਕ ਬਣਾਏ ਗਏ ਵਿਆਖਿਆ ਕੇਂਦਰ ਦੀ ਵੱਖਰੀ ਹੀ ਦਿੱਖ ਹੈ, ਜੋ ਹਰ ਆਉਣ ਜਾਣ ਵਾਲੇ ਦਾ ਧਿਆਨ ਖਿੱਚਦੀ ਹੈ। ਹਰੀਕੇ ਹੈੱਡ ਵਰਕਸ ਦੇ ਨਜ਼ਦੀਕ ਹੀ ਨੋਜ਼ ਪੁਆਇੰਟ ਏਰੀਏ 'ਤੇ ਪੈਡਲ ਬੋਟਾਂ ਚਲਾਉਣ ਲਈ ਬੰਨ੍ਹ ਬਣਾਇਆ ਗਿਆ ਹੈ। ਜਿਸ ਦੀਆਂ ਸਾਈਡਾਂ 'ਤੇ ਸਟੀਲ ਦੀ ਰੇਲਿੰਗ ਅਤੇ ਬੰਨ੍ਹ ਉਪਰ ਇੰਟਰਲੋਕ ਟਾਈਲ ਲਗਾਈ ਗਈ ਹੈ। ਝੀਲ ਦੇ ਇਸ ਸ਼ਾਂਤ ਏਰੀਏ ਵਿੱਚ 48 ਪੈਡਲ ਬੋਟਾਂ ਚਲਾਈਆਂ ਜਾਣਗੀਆਂ।

ਦੱਸਣਯੋਗ ਹੈ ਕਿ ਹਰੀਕੇ ਝੀਲ ਦੇ ਸੈਲਾਨੀਆਂ ਲਈ'ਅੱਛੇ ਦਿਨ' ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਅਤੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਹਰੀਕੇ ਝੀਲ ਦੀ ਨੁਹਾਰ ਬਦਲੇਗੀ ਉੱਥੇ ਹੀ ਇੱਥੇ ਪ੍ਰਵਾਸੀ ਪੰਛੀਆਂ ਦਾ ਮਨਮੋਹਕ ਨਜ਼ਾਰਾ ਵੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਹੋਵੇਗਾ।

ABOUT THE AUTHOR

...view details