ਤਰਨ-ਤਾਰਨ: ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦਾ ਇਕ ਗੁਰਸਿੱਖ ਬੱਚਾ ਜੋ ਕਿ ਸੁਰੀਲੀ ਆਵਾਜ਼ ਦਾ ਮਾਲਿਕ ਹੈ ਅਤੇ ਗੁਰੂ ਘਰ ਦੀ ਸਿੱਖਿਆ ਅਤੇ ਗਿਆਨ ਲੈਣ ਲਈ ਦਿਨ ਰਾਤ ਇੱਕ ਕਰ ਮਿਹਨਤ ਕਰ ਰਿਹਾ ਹੈ। ਗੱਲਬਾਤ ਦੌਰਾਨ ਉਸ ਬੱਚੇ ਨੇ ਦੱਸਿਆ ਕਿ ਮੈਂ ਰੋਜ਼ਾਨਾ ਸਵੇਰੇ ਤੜਕਸਾਰ 4 ਵਜੇ ਗੁਰੂ ਘਰ ਜਾਂਦਾ ਹਾਂ ਅਤੇ ਉੱਥੇ ਹੀ ਗੁਰੂ ਜੀ ਦੀ ਗੁਰਬਾਣੀ ਰੋਜ਼ਾਨਾ ਪੜ੍ਹਦਾ ਹਾਂ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਗੁਰੂ ਘਰ ਨਾਲ ਜੁੜ ਕੇ ਅਥਾਹ ਖੁਸ਼ੀ ਮਿਲਦੀ ਹੈ।
ਸਭ ਤੋਂ ਵੱਡੀ ਮੁਸ਼ਕਲ ਉਸ ਸਮੇਂ ਆਉਂਦੀ ਹੈ ਜਦੋਂ ਮੈਂ ਸਵੇਰੇ ਚਾਰ ਇਸ਼ਨਾਨ ਕਰਨਾ ਹੁੰਦਾ ਹੈ ਪਰ ਘਰ ਦੇ ਵਿੱਚ ਪਾਣੀ ਦਾ ਕੋਈ ਸਾਧਨ ਨਾ ਹੋਣ ਕਾਰਨ ਮੈਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਘਰ ਨਾ ਹੀ ਕੋਈ ਨਲਕਾ ਅਤੇ ਨਾ ਹੀ ਕੋਈ ਮੋਟਰ ਲੱਗੀ ਹੈ ਮੈਨੂੰ ਕਿਸੇ ਦੇ ਘਰੋਂ ਪਾਣੀ ਲਿਆ ਕੇ ਇਸ਼ਨਾਨ ਕਰਨਾ ਪੈਂਦਾ ਹੈ ਅਤੇ ਪਰਿਵਾਰ ਦੇ ਵਿੱਚ ਗ਼ਰੀਬੀ ਹੋਣ ਕਾਰਨ ਅਸੀਂ ਆਪਣੇ ਨਲਕੇ ਦਾ ਬੋਰ ਵੀ ਨਹੀਂ ਕਰਵਾ ਸਕਦੇ।