ਪੰਜਾਬ

punjab

ETV Bharat / state

ਗ਼ਰੀਬੀ ਅਤੇ ਬਿਮਾਰੀ ਨੇ ਰੋਲਿਆ ਪਰਿਵਾਰ: ਕੱਚੇ ਕੋਠੇ 'ਚ ਰਹਿਣ ਲਈ ਮਜਬੂਰ - ਸਮਾਜ ਸੇਵੀ ਅਤੇ ਦਾਨੀ ਸੱਜਣਾਂ ਨੂੰ ਅਪੀਲ

ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦਪੁਰ ਵਿਖੇ ਗਰੀਬ ਪਰਿਵਾਰ ਜੋ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਲਵਿੰਦਰ ਕੌਰ ਜੋ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਹੈ। ਉਨ੍ਹਾਂ ਦੱਸਿਆ ਕਿ ਉਸਦੀ ਪਤਨੀ ਦੇ ਢਿੱਡ 'ਚ ਰਸੋਲੀਆਂ ਅਤੇ ਪੱਥਰੀਆਂ ਹਨ।

ਗਰੀਬੀ ਅਤੇ ਬਿਮਾਰੀ ਨੇ ਰੋਲਿਆ ਪਰਿਵਾਰ: ਕੱਚੇ ਕੋਠੇ 'ਚ ਰਹਿਣ ਲਈ ਮਜ਼ਬੂਰ
ਗਰੀਬੀ ਅਤੇ ਬਿਮਾਰੀ ਨੇ ਰੋਲਿਆ ਪਰਿਵਾਰ: ਕੱਚੇ ਕੋਠੇ 'ਚ ਰਹਿਣ ਲਈ ਮਜ਼ਬੂਰ

By

Published : May 1, 2021, 10:40 PM IST

ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦਪੁਰ ਵਿਖੇ ਗਰੀਬ ਪਰਿਵਾਰ ਜੋ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਲਵਿੰਦਰ ਕੌਰ ਜੋ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਹੈ। ਉਨ੍ਹਾਂ ਦੱਸਿਆ ਕਿ ਉਸਦੀ ਪਤਨੀ ਦੇ ਢਿੱਡ 'ਚ ਰਸੋਲੀਆਂ ਅਤੇ ਪੱਥਰੀਆਂ ਹਨ। ਇਸ ਦੇ ਨਾਲ ਹੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਖਰਚ ਤੌਰ ਰਿਹਾ ਹੈ। ਜਿਸ ਕਾਰਨ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ।

ਇਸ ਦੇ ਨਾਲ ਹੀ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਜੋ ਪੜ੍ਹਾਈ 'ਚ ਹੁਸ਼ਿਆਰ ਹਨ। ਉਨ੍ਹਾਂ ਦੱਸਿਆ ਕਿ ਪਤਨੀ ਦੇ ਇਲਾਜ 'ਚ ਪੈਸਾ ਲੱਗਣ ਕਾਰਨ ਉਹ ਬੱਚਿਆਂ ਦੀ ਵਧੀਆ ਸਿੱਖਿਆ ਨਹੀਂ ਕਰਵਾ ਪਾ ਰਿਹਾ। ਇਸ ਦੇ ਲਈ ਪੀੜ੍ਹਤ ਰਣਜੀਤ ਸਿੰਘ ਨੇ ਸਮਾਜ ਸੇਵੀ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਸ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣ। ਪੀੜ੍ਹਤ ਰਣਜੀਤ ਸਿੰਘ ਦੀ ਅਪੀਲ ਹੈ ਕਿ ਉਸ ਦੀ ਪਤਨੀ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਮਾਂ ਦਾ ਪਿਆਰ ਮਿਲ ਸਕੇ। ਇਸ ਦੇ ਲਈ ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਮੋਬਾਈਲ ਨੰਬਰ 9877843396 ਅਤੇ 9878746885 'ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਆਰਥਿਕ ਮਦਦ ਕਰ ਸਕਦਾ ਹੈ ਤਾਂ ਖਾਤਾਧਾਰਕ ਰਣਜੀਤ ਸਿੰਘ, ਖਾਤਾ ਨੰ 520191041213285 ਆਈਐਫਐਸਸੀ UBIN0560731 ਹੈ, ਜਿਸ ਦੀ ਬ੍ਰਾਂਚ ਯੂਨੀਅਨ ਬੈਂਕ ਆਫ ਇੰਡੀਆ( ਪੱਟੀ) 'ਚ ਸਥਿਤ ਹੈ।

ਇਹ ਵੀ ਪੜ੍ਹੋ:ਮਨਪ੍ਰੀਤ ਬਾਦਲ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦਾ ਦੌਰਾ

ABOUT THE AUTHOR

...view details