ਤਰਨਤਾਰਨ:ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਵੋਟਾਂ ਵੇਲੇ ਤਰਨਤਾਰਨ ਦੇ ਪਿੰਡ ਪਹੂਵਿੰਡ 'ਚ ਗਰੀਬ ਮਜਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਵੰਡੇ ਗਏ ਸਨ , ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੁਣ ਤੱਕ ਪਿੰਡ ਵਾਸੀ ਖੱਜਲ ਹੋ ਰਹੇ ਹਨ ਜਿਸ ਦੇ ਚਲਦਿਆਂ ਇਨਾਂ ਗਰੀਬ ਮਜਦੂਰਾਂ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇੰਨਾ ਮਜਦੂਰਾਂ ਦਾ ਕਹਿਣਾ ਹੈ ਕਿ ਪਲਾਟ ਲੈਣ ਦੀ ਮੰਗ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਪਲਾਟਾਂ 'ਚ ਧਰਨੇ 'ਤੇ ਬੈਠੇ ਗਰੀਬ ਵਰਗ ਦੇ ਲੋਕਾਂ ਨੂੰ ਤਰਨਤਾਰਨ ਪੁਲਿਸ ਨੇ ਧਕੇ ਨਾਲ ਚੁੱਕਿਆ ਅਤੇ ਉਹਨਾਂ ਦੇ ਘਰ ਢਾਹੁਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪਲਾਟਾਂ 'ਚ ਬਣੇ ਕਮਰਿਆਂ ਦੀ ਵੀ ਭੰਨ-ਤੋੜ ਕੀਤੀ।ਜਿਸਦੇ ਚਲਦਿਆਂ ਸਥਾਨਕ ਲੋਕਾਂ ਵੱਲੋਂ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਕਾਂਗਰਸ ਸਰਕਾਰ ਦੇ ਦਿੱਤੇ 5-5 ਮਰਲੇ ਦੇ ਪਲਾਟਾਂ 'ਤੇ ਰਹਿੰਦੇ ਗਰੀਬ ਮਜ਼ਦੂਰਾਂ ਨੂੰ ਪੰਜਾਬ ਪੁਲਿਸ ਧੱਕੇ ਨਾਲ ਕਰ ਰਹੀ ਬੇਘਰ ! - 5 5 ਮਰਲੇ ਦੇ ਪਲਾਟਾਂ
ਤਰਨਤਾਰਨ ਦੇ ਪਿੰਡ ਪਹੂਵਿੰਡ 'ਚ ਗਰੀਬ ਮਜਦੂਰਾਂ ਪਿਛਲੇ 20 ਦਿਨਾਂ ਤੋਂ ਪਲਾਟਾਂ 'ਚ ਧਰਨੇ 'ਤੇ ਬੈਠੇ ਗਰੀਬ ਵਰਗ ਦੇ ਲੋਕਾਂ ਨੂੰ ਤਰਨਤਾਰਨ ਪੁਲਿਸ ਨੇ ਧੱਕੇ ਨਾਲ ਚੁੱਕਿਆ ਅਤੇ ਉਹਨਾਂ ਦੇ ਘਰ ਢਾਹੁਣ ਦੀ ਕੋਸ਼ਿਸ਼ ਕੀਤੀ।
ਲੋਕਾਂ ਦੇ ਪਲਾਟ ਕੱਟ ਕੇ ਰਜਿਸਟਰੀ ਕਰਵਾ ਕੇ ਉਨ੍ਹਾਂ ਨੂੰ ਦਿੱਤੇ ਗਏ :ਉਥੇ ਹੀ ਹਲਕਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪਹੂਵਿੰਡ ਵਿਖੇ ਹਲਕਾ ਵਿਧਾਇਕ 'ਤੇ ਹਲਕਾ ਵਿਧਾਇਕ ਦਾ ਪੁਤਲਾ ਵੀ ਫੂਕਿਆ ਗਿਆ ਜਿਸ ਤੋਂ ਬਾਅਦ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਥਾਣਾ ਭਿੱਖੀਵਿੰਡ ਦੇ ਥਾਣਾ ਕੱਚਾ ਪੱਕਾ ਅਤੇ ਥਾਣਾ ਵਲਟੋਹਾ ਦੀ ਪੁਲਿਸ ਨੇ ਪਹੂਵਿੰਡ ਵਿਖੇ ਪਿਛਲੇ 20 ਦਿਨਾਂ ਤੋਂ ਪਲਾਟਾਂ 'ਤੇ ਧਰਨਾ ਲਗਾ ਕੇ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੇਹਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਚਿਮਨ ਲਾਲ ਦਰਾਜ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਗਰੀਬ ਵਰਗ ਦੇ ਪੰਜ ਲੋਕਾਂ ਦੇ ਪਲਾਟ ਕੱਟ ਕੇ ਰਜਿਸਟਰੀ ਕਰਵਾ ਕੇ ਉਨ੍ਹਾਂ ਨੂੰ ਦਿੱਤੇ ਗਏ ਸਨ। ਇਸ ਥਾਂ 'ਤੇ ਪਲਾਟ ਦਿੱਤੇ ਗਏ ਸਨ ਅਤੇ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਨੂੰ ਪਲਾਟ ਨਹੀਂ ਦਿੱਤੇ ਗਏ ਸਨ, ਜਿਸ ਨੂੰ ਲੈ ਕੇ ਉਹ 20 ਦਿਨਾਂ ਤੋਂ ਧਰਨੇ 'ਤੇ ਬੈਠੇ ਸਨ ਅਤੇ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਵਾਅਦੇ ਮੁਤਾਬਕ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ।
- ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 1 ਜੂਨ ਤੱਕ ਵਧਾਈ
- ਪੰਜਾਬ ਪੁਲਿਸ ਬਣੇਗੀ ਹਾਈਟੈੱਕ, ਆਧੁਨਿਕ ਹਥਿਆਰ ਅਤੇ ਗੱਡੀਆਂ ਪੁਲਿਸ ਦੇ ਬੇੜੇ 'ਚ ਸ਼ਾਮਿਲ
- RBI Withdraw Rs 2000 Notes: ਨੋਟਬਦਲੀ ਦਾ ਦੇਸ਼ ਦੀ ਆਰਥਿਕ ਵਿਵਸਥਾ 'ਤੇ ਕੀ ਪਵੇਗਾ ਪ੍ਰਭਾਵ, ਜਾਣੋ ਮਾਹਿਰਾਂ ਦੀ ਰਾਇ
ਸਥਾਨਕ ਵਿਧਾਇਕ ਦੀ ਤਰਫੋਂ ਪਲਾਟ ਦੇਣ ਦੀ ਬਜਾਏ ਪੁਲਿਸ ਵੱਲੋਂ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਗਰੀਬ ਲੋਕਾਂ ਨੂੰ ਪਥਰਾਅ ਕਰਨ ਲਈ ਵਰਤਿਆ ਜਾ ਰਿਹਾ ਹੈ, ਜੋ ਕਿ ਗਲਤ ਹੈ।ਸਰਕਾਰ ਵੱਲੋਂ ਪੰਜ ਮਰਲੇ ਦੇ ਪਲਾਟ ਨਹੀਂ ਦਿੱਤੇ ਜਾ ਰਹੇ, ਉਹ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ ਅਤੇ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਤਾਂ ਜੋ ਉਹ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਬਤੀਤ ਕਰ ਸਕਣ|