ਤਰਨਤਾਰਨ: ਸਰਹੱਦੀ ਪਿੰਡ ਡੱਲ ਦੇ ਰਹਿਣ ਵਾਲੇ ਮੰਗਾ ਸਿੰਘ ਦੇ ਪਰਿਵਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਇੱਕੋ ਇੱਕ ਕਮਾਊ ਪੁੱਤ ਨੂੰ ਹਾਦਸੇ ਦੌਰਾਨ ਸੱਟ ਲੱਗ ਗਈ। ਮੰਗਾ ਸਿੰਘ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਰਿਸ਼ਤਦਾਰਾਂ ਵੱਲੋ ਪੈਸੇ ਦਿੱਤੇ ਗਏ, ਪਰ ਅਜੇ ਡਾਕਟਰਾਂ ਦੇ ਕੁਝ ਪੈਸੇ ਉਧਾਰ ਹਨ। ਕਿਉਂਕਿ ਪਰਿਵਾਰ ਦੇ ਕੋਲ ਇਲਾਜ ਲਈ ਇੰਨੇ ਪੈਸੇ ਨਹੀਂ ਹਨ ਕਿ ਉਹ ਉਸ ਦਾ ਇਲਾਜ ਕਰਵਾ ਸਕਦੇ। ਡਾਕਟਰਾਂ ਨੇ 55 ਹਜ਼ਾਰ ਰੁਪਏ ਦੇ ਕਰੀਬ ਉਸ ਦੇ ਅਪਰੇਸ਼ਨ ਦਾ ਖਰਚਾ ਦੱਸਿਆ ਸੀ ਜੋ ਰਿਸ਼ਤੇਦਾਰਾਂ ਨੇ ਕੀਤਾ।
ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ, ਕਮਾਉ ਪੁੱਤ ਦੇ ਲੱਗੀ ਸੱਟ - ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
ਸਰਹੱਦੀ ਪਿੰਡ ਡੱਲ ਦੇ ਰਹਿਣ ਵਾਲੇ ਮੰਗਾ ਸਿੰਘ ਦੇ ਪਰਿਵਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੇ ਇੱਕੋ ਇੱਕ ਕਮਾਊ ਪੁੱਤ ਨੂੰ ਹਾਦਸੇ ਦੌਰਾਨ ਸੱਟ ਲੱਗ ਗਈ। ਮੰਗਾ ਸਿੰਘ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
![ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ, ਕਮਾਉ ਪੁੱਤ ਦੇ ਲੱਗੀ ਸੱਟ ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ, ਕਮਾਉ ਪੁੱਤ ਦੇ ਲੱਗੀ ਸੱਟ](https://etvbharatimages.akamaized.net/etvbharat/prod-images/768-512-10824167-608-10824167-1614595241207.jpg)
ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ, ਕਮਾਉ ਪੁੱਤ ਦੇ ਲੱਗੀ ਸੱਟ
ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ, ਕਮਾਉ ਪੁੱਤ ਦੇ ਲੱਗੀ ਸੱਟ
ਇਹ ਵੀ ਪੜੋ: ਕੈਬਿਨੇਟ ਦੀ ਬੈਠਕ ਤੋਂ ਪਹਿਲਾਂ ਐਮਐਲਏ ਹੋਸਟਲ 'ਚ ਨਜ਼ਰ ਆਏ ਨਵਜੋਤ ਸਿੰਘ ਸਿੱਧੂ
ਪਰ ਹੁਣ ਕੁਝ ਤਾਂ ਪੈਸੇ ਪੀੜਤ ਪਰਿਵਾਰ ਨੇ ਡਾਕਟਰ ਨੇ ਦੇਣੇ ਹਨ ਤੇ ਪਰਿਵਾਰ ਕੋਲ ਘਰ ਦਾ ਗੁਜਾਰਾ ਚਲਾਉਣ ਲਈ ਵੀ ਪੈਸੇ ਨਹੀਂ ਹਨ। ਕਿਉਂਕਿ ਮੰਗਾ ਸਿੰਘ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਮੰਗਾ ਸਿੰਘ ਦੇ 2 ਬੇਟੇ ਅਤੇ 3 ਲੜਕੀਆਂ ਹਨ। ਸੋ ਹੁਣ ਗਰੀਬ ਪਰਿਵਾਰ ਨੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਦੀ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਪਰਿਵਾਰ ਨਾਲ 6284931243 ਇਸ ਨੰਬਰ ਉੱਤੇ ਰਾਬਤਾ ਕਾਇਮ ਕਰ ਸਕਦਾ ਹੈ।