ਤਰਨਤਾਰਨ:ਗ਼ਰੀਬੀ ਦੀ ਮਾਰ ਅਤੇ ਬੀਮਾਰੀ ਕਾਰਨ ਮੰਜੇ ‘ਤੇ ਇਲਾਜ ਦੁੱਖੋ ਤੜਫ਼ ਰਹੇ ਪਿਤਾ ਨੂੰ ਵੇਖ ਕੈਮਰੇ ਅੱਗੇ ਭੁੱਬਾਂ ਮਾਰ-ਮਾਰ ਰੋਏ ਛੋਟੇ-ਛੋਟੇ ਬੱਚੇ ਅੱਖਾਂ ਵਿੱਚ ਹੰਝੂ ਵਹਾਅ ਸਮਾਜ ਸੇਵੀਆਂ ਨੂੰ ਇਲਾਜ ਕਰਵਾਉਣ ਦੀ ਲਾ ਰਹੇ ਹਨ ਗੁਹਾਰ। ਜ਼ਿਲ੍ਹਾ ਤਰਨਤਾਰਨ ਦੇ ਕਸਬਾ ਅਲੀ ਦੀਣਪੁਰ (Ali Dinpur town of District Tarn Taran) ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਛੋਟੇ-ਛੋਟੇ ਦੋ ਬੱਚੇ ਆਪਣੇ ਪਿਤਾ ਨੂੰ ਗੰਭੀਰ ਬੀਮਾਰੀ ਨਾਲ ਪੈਸੇ ਦੁੱਖੋਂ ਇਲਾਜ ਨਾ ਹੋਣ ਕਾਰਨ ਮੰਜੇ ਤੇ ਤੜਪਦਾ ਵੇਖ ਕੈਮਰੇ ਸਾਹਮਣੇ ਭੁੱਬਾਂ ਮਾਰ ਮਾਰ ਰੋਂਦੇ ਹੋਏ ਸਮਾਜ ਸੇਵੀਆਂ ਤੋਂ ਪਿਤਾ ਦੇ ਇਲਾਜ ਦੀ ਗੁਹਾਰ ਲਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੀ ਹੋਈ ਇਨ੍ਹਾਂ ਛੋਟੇ ਬੱਚਿਆਂ ਦੀ ਮਾਂ ਮਨਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਬੀਤੇ 2 ਮਹੀਨ ਪਹਿਲਾਂ ਉਨ੍ਹਾਂ ਦੇ ਪੇਟ ਵਿੱਚ ਅਚਾਨਕ ਦਰਦ ਹੋਣ ਲੱਗ ਪਿਆ, ਪਰ ਜਦ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਤਾਂ ਡਾਕਟਰਾਂ ਨੇ ਉਨ੍ਹਾ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਦੱਸਦੇ ਹੋਏ ਇਸ ਦਾ ਇਲਾਜ ਕਰਵਾਉਣ ਲਈ ਕਿਹਾ ਤਾਂ ਜਦ ਡਾਕਟਰਾਂ ਕੋਲੋਂ ਇਲਾਜ ਸਬੰਧੀ ਪੁੱਛਿਆ ਗਿਆ, ਤਾਂ ਉਨ੍ਹਾਂ ਨੇ 16 ਲੱਖ ਰੁਪਏ ਤੱਕ ਦਾ ਖਰਚਾ ਦੱਸ ਦਿੱਤਾ।
ਜਿਸ ਤੋਂ ਬਾਅਦ ਉਹ ਚੁੱਪ ਕਰਕੇ ਇਸੇ ਤਰ੍ਹਾਂ ਹੀ ਰਹਿਣ ਲੱਗ ਪਏ ਅਤੇ ਥੋੜ੍ਹੀ-ਥੋੜ੍ਹੀ ਦਵਾਈ ਲਿਆ ਕੇ ਖਾਂਦੇ ਰਹੇ, ਪਰ ਇਸ ਚੰਦਰੀ ਬਿਮਾਰੀ ਨੇ ਸਾਡਾ ਸਾਰਾ ਘਰ ਬੂਆ ਵੇਚ ਕੇ ਰੱਖ ਦਿੱਤਾ, ਪਰ ਫਿਰ ਵੀ ਉਹ ਉਸ ਦੇ ਪਤੀ ਦਾ ਇਲਾਜ ਨਹੀਂ ਹੋਇਆ। ਪੀੜਤ ਔਰਤ ਨੇ ਕਿਹਾ ਕਿ ਹੁਣ ਭਿਆਨਕ ਬਿਮਾਰੀ ਨਾਲ ਮੰਜੇ ‘ਤੇ ਇਹ ਇਲਾਜ ਦੁੱਖੋਂ ਤੜਫ਼ ਰਹੇ, ਉਸ ਦੇ ਪਤੀ ਨੂੰ ਉਸ ਕੋਲੋਂ ਵੇਖਿਆ ਨਹੀਂ ਜਾਂਦਾ।