ਤਰਨਤਾਰਨ: ਪੱਟੀ ਦੇ ਪਿੰਡ ਸਰਾਲੀ ਮੰਡਾ ਵਿਚ ਅੱਤਵਾਦ ਪੀੜਤ ਪਰਿਵਾਰ ਦੀ ਜਗ੍ਹਾ 'ਤੇ ਪੰਜਾਬ ਪੁਲਿਸ ਵਿੱਚ ਹੌਲਦਾਰ ਪ੍ਰਤਾਪ ਸਿੰਘ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਤਾਪ ਸਿੰਘ ਵਲੋਂ ਕਬਜ਼ੇ ਵਾਲੀ ਜਗ੍ਹਾ 'ਤੇ ਆਪਣਾ ਗੇਟ ਵੀ ਲਗਾਇਆ ਗਿਆ ਹੈ।
ਇਸ ਬਾਰੇ ਅੱਤਵਾਦ ਪੀੜਤ ਪਰਿਵਾਰ ਦੀ ਮਹਿਲਾ ਗੁਰਬਰਿੰਦਰ ਕੌਰ ਨੇ ਦੱਸਿਆ ਕਿ ਇਹ ਜਗ੍ਹਾ ਉਨ੍ਹਾਂ ਦੀ ਜੱਦੀ ਪੁਸ਼ਤੀ ਹੈ ਅਤੇ ਜਦੋ ਉਨ੍ਹਾਂ ਦਾ ਪੂਰਾ ਪਰਿਵਾਰ ਇਥੇ ਰਹਿੰਦਾ ਸੀ ਤਾਂ ਇਨ੍ਹਾਂ ਦੇ ਪਰਿਵਾਰ ਦੇ ਤਿੰਨ ਜੀਆਂ ਦਾ ਜਿਸ ਵਿਚ ਦੋ ਉਸਦੇ ਭਰਾ ਅਤੇ ਇਕ ਪਿਤਾ ਜੀ ਦਾ 1987 ਤੋਂ ਲੈਕੇ 1989 ਦੇ ਦਰਮਿਆਨ ਅੱਤਵਾਦੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ।
ਜਿਸਦੇ ਚੱਲਦੇ ਅੱਜ ਕੱਲ੍ਹ ਇਹ ਪਰਿਵਾਰ ਜਲੰਧਰ ਰਹਿ ਰਿਹਾ ਹੈ। ਸਰਾਲੀ ਮੰਡਾ ਵਿਚ 2 ਕਨਾਲਾਂ 9 ਮਰਲੇ ਜ਼ਮੀਨ 'ਤੇ ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਪ੍ਰਤਾਪ ਸਿੰਘ ਨਾਂਅ ਦੇ ਵਿਆਕਤੀ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਨਾਲ ਇਨ੍ਹਾਂ ਦੀ ਜਗਾ 'ਤੇ ਗੇਟ ਵੀ ਲਗਾਇਆ ਗਿਆ ਹੈ।
ਪਰਿਵਾਰ ਨੇ ਸ਼ੁੱਕਰਵਾਰ ਨੂੰ ਆ ਕੇ ਇਸ ਗੇਟ ਦੇ ਅੱਗੇ ਚਾਰਦੀਵਾਰੀ ਕੀਤੀ। ਗੁਰਬਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਸੰਸਕਾਰ ਵੀ ਇਸੇ ਜਗ੍ਹਾ 'ਤੇ ਕੀਤਾ ਗਿਆ ਅਤੇ ਹਾਲਾਤ ਖ਼ਰਾਬ ਹੋਣ ਦੇ ਚੱਲਦੇ ਉਸ ਸਮੇਂ ਪੁਲਿਸ ਵੱਲੋਂ ਉਨ੍ਹਾਂ ਦੀ ਇਸ ਜਗ੍ਹਾ 'ਤੇ ਪੁਲਿਸ ਚੌਕੀ ਵੀ ਸਥਾਪਿਤ ਕੀਤੀ ਗਈ ਸੀ ਜੋ ਕਿ ਬਾਅਦ ਵਿਚ ਚੁੱਕ ਲਈ ਗਈ।