ਤਰਨ ਤਾਰਨ: ਪੁਲਿਸ ਨੇ ਇੱਕ ਸਾਲ ਪਹਿਲਾਂ ਪੱਟੀ ਦੇ ਸਭਰਾ ਪਿੰਡ ਵਾਸੀ ਸੋਨਾ ਸਿੰਘ ਦੇ ਹੋਏ ਕੱਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇੱਕ ਸਾਲ ਤੱਕ ਚੱਲੀ ਜਾਂਚ ਵਿੱਚ ਪਾਇਆ ਕਿ ਮ੍ਰਿਤਕ ਸੋਨਾ ਸਿੰਘ ਦੀ ਪਤਨੀ ਦੇ ਬਾਹਰ ਇੱਕ ਨੋਜਵਾਨ ਵਰਿੰਦਰ ਸਿੰਘ ਨਾਲ ਪ੍ਰੇਮ ਸਬੰਧ ਸਨ ਅਤੇ ਉੁੱਕਤ ਪ੍ਰੇਮ ਸਬੰਧਾਂ ਦੇ ਚੱਲਦਿਆਂ ਮ੍ਰਿਤਕ ਦੀ ਪਤਨੀ ਨੇ ਆਪਣੇ ਆਸ਼ਕ ਨਾਲ ਮਿਲਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਉਸਦੀ ਲਾਸ਼ ਨੂੰ ਨਹਿਰ ਵਿੱਚ ਸੁੱਟਕੇ ਪੁਲਿਸ ਨੂੰ ਉਸਦੀ ਗੁੰਮਸ਼ਦਗੀ ਦੀ ਰੋਪਰਟ ਲਿਖਾਈ ਗਈ ਸੀ।
ਪੁਲਿਸ ਨੇ ਸੁਲਝਾਈ ਇੱਕ ਸਾਲ ਪੁਰਾਣੀ ਕਤਲ ਦੀ ਗੁੱਥੀ, ਕਲਯੁੱਗੀ ਪਤਨੀ ਹੀ ਨਿਕਲੀ ਪਤੀ ਦੀ ਕਾਤਲ - ਕਲਯੁੱਗੀ ਪਤਨੀ ਨਿਕਲੀ ਪਤੀ ਦੀ ਕਾਤਲ
ਤਰਨ ਤਾਰਨ ਪੁਲਿਸ ਨੇ ਇੱਕ ਸਾਲ ਪਹਿਲਾਂ ਪੱਟੀ ਦੇ ਸਭਰਾ ਪਿੰਡ ਵਾਸੀ ਸੋਨਾ ਸਿੰਘ ਦੇ ਹੋਏ ਕੱਤਲ ਦੀ ਗੁੱਥੀ ਨੂੰ ਸੁਲਝਾਇਆ, ਤਫਤੀਸ਼ ਮਗਰੋਂ ਮ੍ਰਿਤਕ ਦਾ ਪਤਨੀ ਹੀ ਨਿਕਲੀ ਅਪਣੇ ਪਤੀ ਸੋਨਾ ਸਿੰਘ ਦੀ ਕਾਤਲ।
ਗੱਲਬਾਤ ਦੌਰਾਨ ਐਸ ਪੀ ਜਗਜੀਤ ਸਿੰਘ ਨੇ ਦੱਸਿਆ ਕਿਮ੍ਰਿਤਕ ਸੋਨਾ ਸਿੰਘ ਦੇ ਪਰਿਵਾਰਕ ਮੈਬਰਾਂ ਦੀ ਨੇ ਉਸਦੀ ਹੱਤਿਆ ਦਾ ਖਦਸ਼ਾ ਜਤਾਇਆ। ਪੁਲਿਸ ਨੂੰ ਤਫਤੀਸ਼ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਸੋਨਾ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਮ੍ਰਿਤਕ ਦੀ ਪਤਨੀ ਨੇ ਉਸ ਨੂੰ ਅਗਵਾਹ ਕਰ ਪਿੱਛੋਂ ਉਸਦਾ ਕੱਤਲ ਕਰ ਉਸਦੀ ਲਾਸ਼ ਨਹਿਰ ਪਾਣੀ ਵਿੱਚ ਰੋੜ ਦਿੱਤੀ। ਐਸ ਪੀ (ਡੀ) ਵੱਲੋਂ ਮਾਮਲੇ ਦਾ ਸਾਰਾ ਰਾਜ਼ ਖੋਲਦਿਆਂ ਕਿਹਾ ਗਿਆ ਕਿ ਉੱਕਤ ਕੱਤਲ ਨਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਗਿਆ ਸੀ।
ਇਸ ਵਿੱਚ ਸ਼ਾਮਲ ਸੋਨਾ ਸਿੰਘ ਦੀ ਪਤਨੀ ਅਤੇ ਕਤਲ ਵਿੱਚ ਸ਼ਾਮਲ ਵਰਿੰਦਰ ਸਿੰਘ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀ ਵਰਿੰਦਰ ਸਿੰਘ ਦੀ ਭਾਲ ਜਾਰੀ ਹੈ।