ਤਰਨ ਤਾਰਨ: ਪੰਜਾਬ ਪੁਲਿਸ ਨੇ ਤਰਨ ਤਾਰਨ ਦੇ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਸੀਲ ਕਰ ਦਿੱਤੀ ਹੈ। ਇਨ੍ਹਾਂ ਤਸਕਰਾਂ ਉੱਤੇ ਐਨ.ਡੀ.ਪੀ.ਐਸ ਐਕਟ ਦੀਆਂ ਵੱਖ ਵੱਖ ਧਾਰਵਾਂ ਤਹਿਤ ਮਾਮਲੇ ਦਰਜ ਸਨ।
ਤਰਨ ਤਾਰਨ ਪੁੁਲਿਸ ਨੇ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ 8 ਨਾਮੀ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਹੇਠ ਲਿਖੇ ਮੁਤਾਬਕ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਹੈ।
- ਸੁਖਬੀਰ ਸਿੰਘ ਵਾਸੀ ਹਵੇਲੀਆਂ ਦੀ ਕੁੱਲ 73 ਲੱਖ 22.5 ਹਜ਼ਾਰ ਰੁਪਏ ਦੀ ਜਾਇਦਾਤ ਜ਼ਬਤ ਕੀਤੀ।
- ਜਸਬੀਰ ਸਿੰਘ ਉਰਫ਼ ਜੱਸਾ ਵਾਸੀ ਚੀਮਾ ਕਲਾਂ ਦੀ ਕੁੱਲ 60 ਲੱਖ 13 ਹਜਾਰ 660 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
- ਬਲਕਾਰ ਸਿੰਘ ਵਾਸੀ ਕਾਲਾਸ ਦੀ ਕੁੱਲ 19 ਲੱਖ 28 ਹਜਾਰ 388 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
- ਜਗਤਾਰ ਸਿੰਘ ਦੀ ਕੁੱਲ 34 ਲੱਖ 6 ਹਜ਼ਾਰ 462 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
- ਦਿਲਸ਼ੇਰ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਹਵੇਲੀਆਂ ਦੀ ਕੁੱਲ 36 ਲੱਖ ਰੁਪਏ ਦੀ ਜਾਇਦਾਤ ਜ਼ਬਤ ਕੀਤੀ।
- ਮੁਖਤਿਆਰ ਸਿੰਘ ਉਰਫ਼ ਕਾਕਾ ਵਾਸੀ ਹਵੇਲੀਆਂ ਦੀ ਕੁੱਲ 1 ਕਰੋੜ 20 ਲੱਖ 86 ਹਜ਼ਾਰ 430 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
- ਚਮਕੌਰ ਸਿੰਘ ਵਾਸੀ ਸਰਾਏ ਅਮਾਨਤ ਖਾਨ ਦੀ ਕੁੱਲ 46 ਲੱਖ ਦੀ ਜਾਇਦਾਤ ਜ਼ਬਤ ਕੀਤੀ।
- ਸੁਖਰਾਜ ਸਿੰਘ ਦੀ 33 ਲੱਖ 77 ਹਜ਼ਾਰ 600 ਰੁਪਏ ਦੀ ਜਾਇਦਾਦ ਜ਼ਬਤ ਕੀਤੀ।
ਜ਼ਿਲ੍ਹਾ ਪੁਲਿਸ ਵੱਲੋ ਨਸ਼ਿਆ ਦੀ ਰੋਕਥਾਮ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨਸ਼ਾ ਜੜੋ ਖ਼ਤਮ ਕੀਤਾ ਜਾ ਸਕੇ।